post

Jasbeer Singh

(Chief Editor)

Patiala News

ਜੋਤਿਸ਼ ਸੈਮੀਨਾਰ ਦਾ ਹੋਇਆ ਆਯੋਜਨ

post-img

ਜੋਤਿਸ਼ ਸੈਮੀਨਾਰ ਦਾ ਹੋਇਆ ਆਯੋਜਨ ਅਚਾਰਿਆ ਨਵਦੀਪ ਮਦਾਨ ਨੂੰ ਜੋਤਿਸ਼ ਅਵਾਰਡ ਨਾਲ ਕੀਤਾ ਸਨਮਾਨਿਤ ਪਟਿਆਲਾ : ਜੋਤਿਸ਼ ਸੰਸਥਾ ਲਕਸ਼ਿਆ ਦੇ ਫਾਂਊਂਡਰ ਰੋਹਿਤ ਅਤੇ ਸੁਆਮੀ ਮਹਾਂਮੰਗਲੇਸ਼ਵਰ ਵੱਲੋਂ ਜੋਤਿਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪਟਿਆਲਾ ਵੱਖ-ਵੱਖ ਸ਼ਹਿਰਾਂ ਤੋਂ ਹਸਤ ਰੇਖਾ ਦੇ ਮਾਹਿਰ ਜੋਤਿਸ਼ਾ ਨੇ ਵੱਡੇ ਪੱਧਰ ਤੇ ਭਾਗ ਲਿਆ ਅਤੇ ਹਸਤ ਰੇਖਾ ਵਿਗਿਆਨ ਰਾਹੀਂ 270 ਦੇ ਕਰੀਬ ਲੋਕਾਂ ਦੀਆਂ ਸਮੱਸਿਆਵਾਂ ਤੋਂ ਉਹਨਾਂ ਨੂੰ ਜਾਗਰੂਕ ਕੀਤਾ । ਇਸ ਮੌਕੇ ਸੰਸਥਾ ਦੇ ਪ੍ਰਬੰਧਕਾਂ ਵੱਲੋਂ ਵਿਸ਼ਵ ਪ੍ਰਸਿੱਧ ਜੋਤਿਸ਼ ਅਚਾਰਿਆ ਨਵਦੀਪ ਮਦਾਨ ਨੂੰ ਜੋਤਿਸ਼ ਅਵਾਰਡ 2025 ਨਾਲ ਸਨਮਾਨਿਤ ਕੀਤਾ ਗਿਆ । ਇਸ ਮੌਕੇ ਨਵਦੀਪ ਮਦਾਨ ਨੇ ਕਿਹਾ ਕਿ ਜੋਤਿਸ਼ ਵਿਗਿਆਨ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਕੇ ਉਹਨਾਂ ਨੂੰ ਸਿੱਧੇ ਰਾਹ ਪਾਇਆ ਜਾਂਦਾ ਹੈ ਅਤੇ ਵਹਿਮਾਂ ਭਰਮਾਂ ਤੋਂ ਵੀ ਦੂਰ ਰੱਖਿਆ ਜਾਂਦਾ ਹੈ ਤਾਂ ਜੋ ਆਪਣਾ ਜੀਵਨ ਵਧੀਆ ਤਰੀਕੇ ਨਾਲ ਬਤੀਤ ਕਰ ਸਕਣ । ਇਸ ਮੌਕੇ ਦੀਪਕ ਸੋਨੀ, ਸੰਜੀਵ ਬਖਸ਼ੀ ਅਤੇ ਹੋਰ ਆਗੂ ਮੌਕੇ ਤੇ ਹਾਜ਼ਰ ਸਨ ।

Related Post