ਉਪ ਮੰਡਲ ਮੈਜਿਸਟਰੇਟ ਅਤੇ ਤਹਿਸੀਲ ਦਫਤਰ ਮਾਲੇਰਕੋਟਲਾ ਦੇ ਚਾਹ-ਦੁੱਧ ਦੀ ਕੰਟੀਨ ਦੀ ਬੋਲੀ 5 ਦਸੰਬਰ ਨੂੰ
- by Jasbeer Singh
- December 1, 2025
ਉਪ ਮੰਡਲ ਮੈਜਿਸਟਰੇਟ ਅਤੇ ਤਹਿਸੀਲ ਦਫਤਰ ਮਾਲੇਰਕੋਟਲਾ ਦੇ ਚਾਹ-ਦੁੱਧ ਦੀ ਕੰਟੀਨ ਦੀ ਬੋਲੀ 5 ਦਸੰਬਰ ਨੂੰ ਮਾਲੇਰਕੋਟਲਾ, 1 ਦਸੰਬਰ 2025 : ਉਪ ਮੰਡਲ ਮੈਜਿਸਟਰੇਟ, ਮਾਲੇਰਕੋਟਲਾ ਗੁਰਮੀਤ ਕੁਮਾਰ ਬਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2025- 26 ਲਈ ਦਫਤਰ ਉਪ ਮੰਡਲ ਮੈਜਿਸਟਰੇਟ, ਮਾਲੇਰਕੋਟਲਾ ਅਤੇ ਦਫਤਰ ਤਹਿਸੀਲਦਾਰ, ਮਾਲੇਰਕੋਟਲਾ ਦੇ ਚਾਹ-ਦੁੱਧ ਦੀ ਕੰਟੀਨ ਦੀ ਬੋਲੀ 05 ਦਸੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 11.00 ਵਜੇ ਤਹਿਸੀਲ ਦਫ਼ਤਰ, ਮਾਲੇਰਕੋਟਲਾ ਵਿਖੇ ਤਹਿਸੀਲਦਾਰ ਵੱਲੋਂ ਕਰਵਾਈ ਜਾਵੇਗੀ । ਜੇਕਰ ਉਕਤ ਮਿਤੀ ਨੂੰ ਸਰਕਾਰ ਵੱਲੋਂ ਛੁੱਟੀ ਹੋ ਜਾਂਦੀ ਹੈ ਤਾਂ ਇਹ ਬੋਲੀ ਅਗਲੇ ਕੰਮ ਵਾਲੇ ਦਿਨ ਇਸ ਸਥਾਨ ਤੇ ਅਤੇ ਇਸੇ ਸਮੇਂ ਉੱਤੇ ਕਰਵਾਈ ਜਾਵੇਗੀ । ਉਨ੍ਹਾਂ ਕਿਹਾ ਕਿ ਚਾਹਵਾਨ ਵਿਅਕਤੀ ਆਪਣੀ ਸਕਿਉਰਿਟੀ ਰਕਮ ਮੁਬਲਿਗ 10 ਹਜ਼ਾਰ ਰੁਪਏ ਬਤੌਰ ਜ਼ਮਾਨਤ ਤਹਿਸੀਲਦਾਰ, ਮਾਲੇਰਕੋਟਲਾ ਪਾਸ ਜਮਾਂ ਕਰਵਾ ਕੇ ਬੋਲੀ ਦੇ ਸਕਦਾ ਹੈ । ਉਨ੍ਹਾਂ ਦੱਸਿਆ ਕਿ ਬੋਲੀ ਦੀ ਮੰਜੂਰੀ ਤੋਂ ਤੁਰੰਤ ਬਾਅਦ ਸਬੰਧਿਤ ਵਿਅਕਤੀ ਵੱਲ਼ੋਂ ਇੱਕ ਇਕਰਾਰਨਾਮਾ ਦੇਣਾ ਪਵੇਗਾ ਅਤੇ ਇੱਕ ਜਾਮਨੀ ਵੀ ਦੇਣੀ ਪਵੇਗੀ। ਉਨ੍ਹਾਂ ਹੋਰ ਕਿਹਾ ਕਿ ਠੇਕੇਦਾਰ ਕੰਟੀਨ ਆਰਜੀ ਤੌਰ ਤੇ ਬਣਾਏਗਾ ਅਤੇ ਸਮਾਂ ਪੂਰਾ ਹੋਣ ਮਗਰੋਂ ਉਸ ਕੰਟੀਨ ਦਾ ਮਲਬਾ ਉਠਾਣ ਲਈ ਪਾਬੰਦ ਹੋਵੇਗਾ। ਇਸ ਤੋਂ ਇਲਾਵਾ ਠੇਕੇਦਰਾ ਕੰਟੀਨ ਉੱਤੇ ਵਸਤੂਆਂ ਮਾਰਕਿਟ ਰੇਟ ਅਨੁਸਾਰ ਵੇਚਣ ਦਾ ਪਾਬੰਦ ਹੋਵੇਗਾ ਨਾਲ ਹੀ ਉਹ ਕੰਟੀਨ ਅੱਗੇ ਵਸਤੂਆਂ ਦੇ ਰੇਟ ਲਿਖ ਕੇ ਲਗਾਏਗਾ। ਉਹ ਕੰਟੀਨ ਦੇ ਆਲੇ ਦੁਆਲੇ ਦੀ ਸਫਾਈ ਦਾ ਵੀ ਧਿਆਨ ਰੱਖੇਗਾ ਅਤੇ ਫਾਲਤੂ ਪਦਾਰਥ ਅਤੇ ਕੂੜਾ ਕਰਕਟ ਦਾ ਯੋਗ ਪ੍ਰਬੰਧ ਕਰਨ ਲਈ ਜਿੰਮੇਵਾਰ ਹੋਵੇਗਾ ।
