post

Jasbeer Singh

(Chief Editor)

Punjab

ਜੇਲ੍ਹ ਵਿਚ ਬੰਦ ਖੇੜੀ ਵਾਲੇ ਬਾਬੇ ਗੁਰਵਿੰਦਰ ਸਿੰਘ ਨੂੰ ਮਿਲੀ ਜ਼ਮਾਨਤ

post-img

ਜੇਲ੍ਹ ਵਿਚ ਬੰਦ ਖੇੜੀ ਵਾਲੇ ਬਾਬੇ ਗੁਰਵਿੰਦਰ ਸਿੰਘ ਨੂੰ ਮਿਲੀ ਜ਼ਮਾਨਤ ਜਲੰਧਰ : ਖੇੜੀ ਵਾਲੇ ਬਾਬਾ ਗੁਰਵਿੰਦਰ ਸਿੰਘ ਜੋ ਕਿ ਸਹੁਰਿਆਂ ਨਾਲ ਹੋਈ ਲੜਾਈ ਵਿਚ ਬੁਰੀ ਤਰ੍ਹਾਂ ਜ਼ਖ਼ਮੀ ਹੋਣ ਦੇ ਚਲਦਿਆਂ ਕੇਸ ਦਰਜ ਹੋਣ ਤੇ ਜੇਲ ਵਿਚ ਬੰਦ ਸਨ ਨੂੰ ਆਖਿਰਕਾਰ ਦੋ ਮਹੀਨਿਆਂ ਬਾਅਦ ਜ਼ਮਾਨਤ ਮਿਲ ਗਈ ਹੈ।ਦੱਸਣਯੋਗ ਹੈ ਕਿ ਖੇੜੀ ਵਾਲੇ ਬਾਬੇ ਜਦੋਂ ਆਪਣੇ ਸਹੁਰੇ ਘਰ ਆਪਣੀ ਧਰਮ ਪਤਨੀ ਨੂੰ ਲੈਣ ਲਈ ਗਏ ਸਨ ਤਾਂ ਉਨ੍ਹਾਂ ਦਾ ਝਗੜਾ ਉਨ੍ਹਾਂ ਦੀ ਆਪਣੀ ਹੀ ਸੱਸ ਤੇ ਸਾਲੇ ਨਾਲ ਹੋ ਗਿਆ ਸੀ, ਜਿਸ ਕਾਰਨ ਖੇੜੀ ਵਾਲੇ ਬਾਬੇ ਦਾ ਜਬਾੜਾ ਤੱਕ ਟੁੱਟ ਗਿਆ ਸੀ, ਜਿਸ ਦੇ ਨਾਲ ਉਨ੍ਹਾਂ ਦੋ ਮਹੀਨਿਆਂ ਤੱਕ ਜੇਲ ਵਿਚ ਹੀ ਸਮਾਂ ਬਿਤਾਉਣਾ ਪਿਆ। ਖੇੜੀ ਵਾਲੇ ਬਾਬੇ ਦੀ ਸਹੁਰੇ ਪਰਿਵਾਰ ਨਾਲ ਹੋਈ ਲੜਾਈ ਦੇ ਚਲਦਿਆਂ ਦੋਵੇਂ ਹੀ ਧਿਰਾਂ ਉਤੇ ਕਰਾਸ ਕੇਸ ਦਰਜ ਹਨ। ਵਕੀਲ ਘੁੰਮਣ ਬ੍ਰਦਰਜ਼ ਮੁਤਾਬਕ ਅਦਲਾਤ ਵਿਚ ਹੋਈਆਂ ਅਪੀਲਾਂ ਦਲੀਲਾਂ ਨੂੰ ਮੁੱਖ ਰੱਖਦਿਆਂ ਖੇੜੀ ਵਾਲੇ ਬਾਬਾ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕੀਤੀ ਗਈ ਹੈ।

Related Post