

ਅਬੋਹਰ(7- AUGUST-2024) : ਅਬੋਹਰ ‘ਚ ਲਵ ਮੈਰਿਜ ਕਰਵਾਉਣ ਵਾਲੇ ਇੱਕ ਨਵੇਂ ਜੋੜੇ ਨੇ ਪਰਿਵਾਰ ਦੀ ਧਮਕੀ ਦਾ ਹਵਾਲਾ ਦਿੰਦੇ ਹੋਏ ਪ੍ਰਸ਼ਾਸਨ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। 20 ਦਿਨ ਪਹਿਲਾਂ ਲੜਕੇ-ਲੜਕੀ ਨੇ ਹਾਈਕੋਰਟ ‘ਚ ਲਵ ਮੈਰਿਜ ਕਰਵਾ ਲਈ ਸੀ। ਜੋੜੇ ਦਾ ਦੋਸ਼ ਹੈ ਕਿ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨੂੰ ਧਮਕੀਆਂ ਦੇ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ।ਇਲਜ਼ਾਮ ਹੈ ਕਿ ਅਬੋਹਰ ਦੀ ਈਦਗਾਹ ਬਸਤੀ ਦੇ ਰਹਿਣ ਵਾਲੇ ਇੱਕ ਨੌਜਵਾਨ ਨਾਲ ਕਰੀਬ 20 ਦਿਨ ਪਹਿਲਾਂ ਹਾਈਕੋਰਟ ਵਿੱਚ ਲਵ ਮੈਰਿਜ ਕਰਵਾਉਣ ਵਾਲੀ ਲੜਕੀ ਨੂੰ ਉਸਦੇ ਚਾਚੇ ਅਤੇ ਸਹੁਰੇ ਵੱਲੋਂ ਕਈ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ। ਜਿਸ ਤੋਂ ਬਾਅਦ ਉਹ ਘਰ ਛੱਡ ਕੇ ਚਲੀ ਗਈ ਅਤੇ ਡਰ ਕਾਰਨ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਈ।ਜਦੋਂ ਉਸ ਦੀ ਹਾਲਤ ਵਿਗੜ ਗਈ ਤਾਂ ਉਸ ਦੇ ਪਤੀ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਨਵ-ਵਿਆਹੁਤਾ ਜੋੜਾ ਪਹਿਲਾਂ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਆਪਣੀ ਸੁਰੱਖਿਆ ਲਈ ਅਪੀਲ ਕਰ ਚੁੱਕਾ ਹੈ।