
ਥਾਣਾ ਬਖਸ਼ੀਵਾਲਾ ਪੁਲਸ ਨੇ ਕੀਤਾ ਇਕ ਵਿਅਕਤੀ ਵਿਰੁੱਧ ਪੋਕਸੋ ਐਕਟ ਤਹਿਤ ਕੇਸ ਦਰਜ
- by Jasbeer Singh
- April 18, 2025

ਥਾਣਾ ਬਖਸ਼ੀਵਾਲਾ ਪੁਲਸ ਨੇ ਕੀਤਾ ਇਕ ਵਿਅਕਤੀ ਵਿਰੁੱਧ ਪੋਕਸੋ ਐਕਟ ਤਹਿਤ ਕੇਸ ਦਰਜ ਪਟਿਆਲਾ, ਬਖਸ਼ੀਵਾਲ : ਥਾਣਾ ਬਖਸ਼ੀਵਾਲਾ ਦੀ ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ ਵੱਖ ਧਾਰਾਵਾਂ 65 (1), ਬੀ. ਐਨ. ਐਸ., ਸੈਕਸ਼ਨ 4 ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਮੋਹਿਤ ਪੁੱਤਰ ਸੋਨੀ ਵਾਸੀ ਅਰਾਈ ਮਾਜਰਾ ਥਾਣਾ ਕੋਤਵਾਲੀ ਪਟਿਆਲਾ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਨੇ ਦੱਸਿਆ ਕਿ ਉਸਦੀ ਦੋਹਤੀ ਜੋ ਕਿ 15 ਸਾਲਾਂ ਦੀ ਹੈ ਇਕ ਸਾਲ ਤੋਂ ਉਸਦੇ ਕੋਲ ਰਹਿ ਰਹੀ ਹੈ ਤੇ 16 ਅਪੈ੍ਰਲ ਨੂੰ ਕਿਸੇ ਕੰਮ ਸਬੰਧੀ ਘਰੋਂ ਗਈ ਸੀ ਅਤੇ ਸ਼ਾਮ 4 ਵਜੇ ਘਰ ਆ ਗਈ, ਜਿਸਨੇ ਦੱਸਿਆ ਕਿ ਮੋਹਿਤ ਉਸਨੂੰ ਆਪਣੇ ਘਰ ਵਾਲੀ ਗਲੀ ਦੇ ਮੋੜ ਤੋਂ ਆਪਣੇ ਨਾਲ ਆਪਣੇ ਘਰ ਵਿਖੇ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ ਤੇ ਫਿਰ ਛੱਡ ਕੇ ਚਲਿਆ ਗਿਆ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.