
11 ਮਈ ਦੇ ਵਿਸ਼ਾਲ ਸ੍ਰੀ ਹਨੂੰਮਾਨ ਜਗਰਾਤੇ ’ਚ ਪਹੁੰਚ ਕੇ ਪਟਿਆਲਵੀ ਲੈਣ ਬਾਲਾਜੀ ਦਾ ਆਸ਼ੀਰਵਾਦ : ਮੋਹਿਤ ਮਹਿੰਦਰਾ
- by Jasbeer Singh
- May 4, 2024

ਪਟਿਆਲਾ, 4 ਮਈ (ਜਸਬੀਰ)-ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਨੇ ਕਿਹਾ ਕਿ ਦਿ ਯੰਗ ਸਟਾਰ ਵੈਲਫੇਅਰ ਕਲੱਬ ਵਲੋਂ ਪਿਛਲੇ ਕਈ ਸਾਲਾਂ ਤੋਂ ਸ਼ਾਹੀ ਸ਼ਹਿਰ ਪਟਿਆਲਾ ਵਿਚ ਕਰਵਾਏ ਜਾ ਰਹੇ ਸ੍ਰੀ ਹਨੂੰਮਾਨ ਜਗਰਾਤੇ ਦੀ ਲੜੀ ਦੇ ਤਹਿਤ ਇਸ ਵਾਰ ਕਲੱਬ ਵਲੋਂ 11 ਮਈ ਨੂੰ ਪੁਰਾਣੇ ਬੱਸ ਸਟੈਂਡ ਨੇੜੇ ਸਥਿਤ ਵੀਰ ਹਕੀਕਤ ਰਾਏ ਗਰਾਉਂਡ ਵਿਖੇ 14ਵਾਂ ਵਿਸ਼ਾਲ ਸ੍ਰੀ ਹਨੂੰਮਾਨ ਜਗਰਾਤਾ (ਸਾਲਾਸਰ ਬਾਲਾ ਜੀ) ਦਾ ਜਗਰਾਤਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਸਮੁੱਚੇ ਪਟਿਆਲਵੀਆਂ ਨੂੰ ਅਪੀਲ ਕੀਤੀ ਕਿ ਉਹ ਬਾਲਾ ਜੀ ਦਾ ਆਸ਼ੀਰਵਾਦ ਲੈਣ ਲਈ ਇਸ ਜਗਰਾਤੇ ਵਿਚ ਪਹੁੰਚਣ। ਕਲੱਬ ਦੇ ਪ੍ਰਧਾਨ ਗੁਲਾਬ ਰਾਏ ਗਰਗ ਦੀ ਅਗਵਾਈ ਹੇਠ ਕਲੱਬ ਦੀ ਟੀਮ ਵਲੋਂ ਉਨ੍ਹਾਂ ਨੂੰ ਜਗਰਾਤੇ ਦਾ ਸੱਦਾ ਪੱਤਰ ਦਿੱਤਾ ਗਿਆ। ਮੋਹਿਤ ਮਹਿੰਦਰਾ ਨੇ ਕਿਹਾ ਕਿ ਯੰਗ ਸਟਾਰ ਵੈਲਫੇਅਰ ਕਲੱਬ ਸ਼ੁੱਧ ਭਾਵਨਾ ਨਾਲ ਇਹ ਜਗਰਾਤਾ ਕਰਵਾਉਂਦੀ ਹੈ, ਜਿਸ ਵਿਚ 50 ਹਜ਼ਾਰ ਤੋਂ ਵੱਧ ਸ੍ਰੀ ਹਨੂੰਮਾਨ ਭਗਤ ਸ਼ਾਮਲ ਹੁੰਦੇ ਹਨ। ਮੋਹਿਤ ਮਹਿੰਦਰਾ ਨੇ ਸਮੂਹ ਭਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਜਗਰਾਤੇ ਦਾ ਆਨੰਦ ਲੈਣ ਲਈ ਪਹੁੰਚਣ। ਇਸ ਮੌਕੇ ਰਾਜੇਸ਼ ਸ਼ਰਮਾ ਰਾਜੂ, ਅਨਿਲ ਮੌਦਗਿਲ, ਸੁਖਵਿੰਦਰ ਗੋਗੀ ਪੂਨੀਆ ਵੀ ਹਾਜ਼ਰ ਸਨ। ਪ੍ਰਧਾਨ ਗੁਲਾਬ ਰਾਏ ਗਰਗ ਨੇ ਦੱਸਿਆ ਕਿ ਇਸ ਵਾਰ ਦੇਸ਼ ਦੇ ਨਾਮੀ ਭਜਨ ਗਾਇਕ ਬੁਲਾਉਣ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਲਾਸਰ ਬਾਲਾ ਜੀ ਦੇ ਭਗਤਾਂ ਦੇ ਸਹਿਯੋਗ ਨਾਲ ਕਲੱਬ ਵਲੋਂ ਇਸ ਵਾਰ 14ਵਾਂ ਜਗਰਾਤਾ ਵੱਡੇ ਪੱਧਰ ’ਤੇ ਕੀਤਾ ਜਾਵੇਗਾ। ਕਿਹਾ ਕਿ ਲੋਕਾਂ ਵਿਚ ਜਗਰਾਤੇ ਪ੍ਰਤੀ ਭਾਰੀ ਉਤਸ਼ਾਹ ਹੈ। ਸ਼ਰਧਾਲੂਆਂ ਨੂੰ ਗਰਮੀ ਤੋਂ ਬਚਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ।