
ਮਸ਼ਹੂਰ ਗਾਇਕ ਮਾਸਟਰ ਸਲੀਮ ਦੇ ਦਫਤਰ 'ਤੇ ਚੋਰਾਂ ਦਾ ਹਮਲਾ, ਸੀਸੀਟੀਵੀ ਕੈਮਰੇ ਤੋੜ ਕੇ ਲੈ ਗਏ ਕੀਮਤੀ ਸਾਮਾਨ
- by Aaksh News
- May 4, 2024

ਕਾਲੇ ਰੰਗ ਦੀ ਐਕਟਿਵਾ 'ਤੇ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਨੇ ਦਫਤਰ ਦੇ ਤਾਲੇ ਤੋੜ ਕੇ ਅੰਦਰੋਂ ਲੌਕਰ 'ਚ ਪਏ ਪੈਸੇ ਤੇ ਇਨਵਰਟਰ ਚੋਰੀ ਕਰ ਕੇ ਫਰਾਰ ਹੋ ਗਏ। ਚੋਰੀ ਕਰਨ ਆਏ ਮੁਲਜ਼ਮ ਗਲੀ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਏ। ਚੋਰਾਂ ਨੇ ਦਫ਼ਤਰ 'ਚ ਲੱਗੇ ਕੈਮਰੇ ਤੋੜ ਦਿੱਤੇ। ਚੋਰੀ ਦੀ ਸ਼ਿਕਾਇਤ ਥਾਣਾ 6 ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਮਸ਼ਹੂਰ ਗਾਇਕ ਮਾਸਟਰ ਸਲੀਮ (Master Saleem) ਦੇ ਦਫਤਰ ਦੇ ਤਾਲੇ ਤੋੜ ਕੇ ਚੋਰਾਂ ਨੇ ਕੀਮਤੀ ਸਾਮਾਨ ਚੋਰੀ ਕਰ ਲਿਆ। ਸ਼ੁੱਕਰਵਾਰ ਦੇਰ ਰਾਤ ਕਾਲੇ ਰੰਗ ਦੀ ਐਕਟਿਵਾ 'ਤੇ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਨੇ ਦਫਤਰ ਦੇ ਤਾਲੇ ਤੋੜ ਕੇ ਅੰਦਰੋਂ ਲੌਕਰ 'ਚ ਪਏ ਪੈਸੇ ਤੇ ਇਨਵਰਟਰ ਚੋਰੀ ਕਰ ਕੇ ਫਰਾਰ ਹੋ ਗਏ। ਚੋਰੀ ਕਰਨ ਆਏ ਮੁਲਜ਼ਮ ਗਲੀ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਏ। ਚੋਰਾਂ ਨੇ ਦਫ਼ਤਰ 'ਚ ਲੱਗੇ ਕੈਮਰੇ ਤੋੜ ਦਿੱਤੇ। ਚੋਰੀ ਦੀ ਸ਼ਿਕਾਇਤ ਥਾਣਾ 6 ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦਫਤਰ 'ਚ ਕੰਮ ਕਰਨ ਵਾਲੇ ਮਨੀ ਨੇ ਦੱਸਿਆ ਕਿ ਸ਼ਨਿਚਜਰਵਾਰ ਸਵੇਰੇ ਕਰੀਬ 9 ਵਜੇ ਉਹ ਦਫਤਰ ਆਇਆ ਸੀ। ਉਸ ਨੇ ਦੇਖਿਆ ਕਿ ਦਫ਼ਤਰ ਦਾ ਦਰਵਾਜ਼ਾ ਪਹਿਲਾਂ ਹੀ ਖੁੱਲ੍ਹਾ ਸੀ। ਤਾਲਾ ਟੁੱਟ ਕੇ ਹੇਠਾਂ ਡਿੱਗਿਆ ਹੋਇਆ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਅੰਦਰ ਗਿਆ ਤਾਂ ਦੇਖਿਆ ਕਿ ਅੰਦਰ ਸਾਰਾ ਸਾਮਾਨ ਖਿਲਰਿਆ ਪਿਆ ਸੀ ਤੇ ਅੰਦਰੋਂ ਮਾਸਟਰ ਸਲੀਮ ਦਾ ਲੌਕਰ ਟੁੱਟਾ ਪਿਆ ਸੀ ਤੇ ਇਨਵਰਟਰ ਗਾਇਬ ਸੀ। ਇਸ ਤੋਂ ਬਾਅਦ ਉਸ ਨੇ ਮਾਸਟਰ ਸਲੀਮ ਤੇ ਉਸ ਦੇ ਸਾਥੀਆਂ ਨੂੰ ਚੋਰੀ ਦੀ ਸੂਚਨਾ ਦਿੱਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ