July 9, 2024 06:31:00
post

Jasbeer Singh

(Chief Editor)

crime

ਥਾਣਾ ਬਨੂੜ ਨੇ ਕੀਤਾ ਅਣਪਛਾਤੇ ਡਰਾਈਵਰ ਵਿਰੁੱਧ ਕੇਸ ਦਰਜ

post-img

ਥਾਣਾ ਬਨੂੜ ਨੇ ਕੀਤਾ ਅਣਪਛਾਤੇ ਡਰਾਈਵਰ ਵਿਰੁੱਧ ਕੇਸ ਦਰਜ ਬਨੂੰੜ, 3 ਜੁਲਾਈ : ਥਾਣਾ ਬਨੂੰੜ ਦੀ ਪੁਲਿਸ ਨੇ ਇੱਕ ਵਿਅਕਤੀ ਵਿਰੁੱਧ ਧਾਰਾ 281, 106 (1), 324 (4) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਪੁਰਸ਼ੋਤਮ ਦੱਤ ਪੁੱਤਰ ਮੋਹਨ ਲਾਲ ਵਾਸੀ ਡਾਲੀਮਾ ਵਿਹਾਰ ਰਾਜਪੁਰਾ ਨੇ ਦੱਸਿਆ ਕਿ ਇਕ ਜੁਲਾਈ ਨੂੰ ਉਸ ਦਾ ਭਰਾ ਮੁਕੇਸ਼ ਕੁਮਾਰ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਹਾਊਸ ਫੈਡ ਕੰਪਲੈਕਸ ਬਨੂੰੜ ਦੇ ਕੋਲ ਜਾ ਰਿਹਾ ਸੀ ਤਾਂ ਅਣਪਛਾਤੇ ਡਰਾਈਵਰ ਨੇ ਆਪਣੀ ਗੱਡੀ ਤੇਜ਼ ਰਫਤਾਰ ਨਾਲ ਲਿਆ ਕੇ ਉਸਦੇ ਭਰਾ ਵਿੱਚ ਮਾਰੀ, ਜਿਸ ਕਾਰਨ ਸੜਕ ਹਾਦਸੇ ਵਿੱਚ ਉੁਸਦੇ ਭਰਾ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post