
ਬਾਸਰਕੇ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਤਰਨਜੀਤ ਸਿੰਘ ਸੰਧੂ ਨੂੰ ਡੈਲੀਗੇਸ਼ਨ ਦਾ ਮੈਂਬਰ ਬਨਾਉਣ ਲਈ ਕੀਤਾ ਧੰਨਵਾਦ
- by Jasbeer Singh
- May 27, 2025

ਬਾਸਰਕੇ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਤਰਨਜੀਤ ਸਿੰਘ ਸੰਧੂ ਨੂੰ ਡੈਲੀਗੇਸ਼ਨ ਦਾ ਮੈਂਬਰ ਬਨਾਉਣ ਲਈ ਕੀਤਾ ਧੰਨਵਾਦ ਅੰਮ੍ਰਿਤਸਰ 27 ਮਈ : ਪੰਜਾਬ ਭਾਜਪਾ ਦੇ ਸੀਨੀਅਰ ਆਗੂ ਇੰਦਰਜੀਤ ਸਿੰਘ ਬਾਸਰਕੇ ਚੇਅਰਮੈਨ ਪੰਜਾਬ ਸਟੇਟ ਸਮਾਲ ਇੰਡਸਟ੍ਰੀਜ ਫੈਡਰੇਸ਼ਨ ਆਫ ਐਸੋਸੀਏਸ਼ਨ ਭਾਰਤ ਸਰਕਾਰ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਅਮਰੀਕਾ ਦੇ ਸਾਬਕਾ ਰਾਜਦੂਤ ਸ੍ਰੀ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੂੰ ਊਸ ਡੈਲੀਗੇਸ਼ਨ ਵਿੱਚ ਸ਼ਾਮਲ ਕਰਨ ‘ਤੇ ਧੰਨਵਾਦ ਕੀਤਾ ਹੈ ਜਿਸ ਨੂੰ ਅਤਿਵਾਦ ਦੇ ਮੁੱਦੇ ਤੇ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦਾ ਪਖ ਰੱਖਣ ਅਤੇ ਅਤਿਵਾਦ ਵਿਰੁੱਧ ਇਕਜੁੱਟਤਾ ਦਾ ਸੁਨੇਹਾ ਦੇਣ ਲਈ ਡਾਕਟਰ ਸਸ਼ੀ ਥਰੂਰ ਜੀ ਦੀ ਅਗਵਾਈ ਹੇਠ ਅਮਰੀਕਾ ਸਮੇਤ ਪਨਾਮਾ,ਗੋਇਆਨਾ, ਬ੍ਰਾਜੀਲ, ਅਤੇ ਕੋਲੰਬੀਆ ਆਦਿ ਦੇਸ਼ਾ ਵਿਚ ਭੇਜਿਆ ਗਿਆ ਹੈ । ਉਹਨਾਂ ਕਿਹਾ ਹੈ ਕਿ ਸਮੁੰਦਰੀ ਸਾਹਿਬ ਨੂੰ ਵਫ਼ਦ ਦਾ ਮੈਂਬਰ ਨਿਯੁਕਤ ਕੀਤੇ ਜਾਣ ਤੇ ਮਾਣ ਮਹਿਸੂਸ ਕਰਦਾ ਹੋਇਆ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕਰਦਾ ਹਾਂ । ਬਾਸਰਕੇ ਨੇ ਇਹ ਵੀ ਕਿਹਾ ਹੈ ਕਿ ਸਿੱਖ ਕੌਮ ਦੇ ਮਹਾਨ ਆਗੂ ਸ ਤੇਜਾ ਸਿੰਘ ਸਮੁੰਦਰੀ ਦੇ ਪੋਤਰੇ ਸ੍ਰੀ ਤਰਨਜੀਤ ਸਿੰਘ ਸੰਧੂ ਸਮੁੰਦਰੀ ਜਿਥੇ ਲੰਬਾ ਸਮਾਂ ਅਮਰੀਕਾ ਸਮੇਤ ਕਈ ਦੇਸ਼ਾ ਦੇ ਰਾਜਦੂਤ ਰਹੇ ਹਨ , ਦੀ ਕਾਰਗੁਜਾਰੀ ਤੋ ਕੇਂਦਰ ਸਰਕਾਰ ਹਮੇਸ਼ਾ ਹੀ ਸੰਤੁਸ਼ਟ ਰਹੀ ਹੈ । ਇਹ ਸਿੱਖ ਕੌਮ ਲਈ ਮਾਣ ਵਾਲੀ ਗੱਲ