
69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ 'ਚ ਬਾਸਕਟਬਾਲ ਲੜਕੇ ਤੇ ਯੋਗਾ ਲੜਕੀਆਂ ਦਾ ਹੋਇਆ ਅਗਾਜ਼
- by Jasbeer Singh
- October 16, 2025

69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ 'ਚ ਬਾਸਕਟਬਾਲ ਲੜਕੇ ਤੇ ਯੋਗਾ ਲੜਕੀਆਂ ਦਾ ਹੋਇਆ ਅਗਾਜ਼ ਪਟਿਆਲਾ 16 ਅਕਤੂਬਰ 2025 : ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਸਕੂਲਾਂ ਦੇ ਵਿਦਿਆਰਥੀਆਂ ਲਈ ਵੱਖ-ਵੱਖ ਪੱਧਰਾਂ ਤੇ ਖੇਡ ਮੁਕਾਬਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਸ ਦੇ ਤਹਿਤ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੰਜੀਵ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਤੇ ਉਪ-ਜਿਲਾ ਸਿੱਖਿਆ ਅਫਸਰ ਡਾ. ਰਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਅੰਤਰ ਜ਼ਿਲ੍ਹਾ ਮੁਕਾਬਲੇ ਪਟਿਆਲਾ ਵਿਖੇ ਆਯੋਜਿਤ ਕੀਤੇ ਜਾ ਰਹੇ ਹਨ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਡੀਐਸਸੀ ਡਾ ਦਲਜੀਤ ਸਿੰਘ ਨੇ ਦੱਸਿਆ ਅੰਡਰ 17 ਲੜਕਿਆਂ ਦੇ ਬਾਸਕਟਬਾਲ ਅੰਤਰ ਜਿਲਾ ਮੁਕਾਬਲੇ ਜਿਲਾਂ ਟੂਰਨਾਮੈਂਟ ਕਮੇਟੀ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਪੀ. ਐਮ.ਸ੍ਰੀ ਸ. ਕੋਐਡ. ਮ. ਸ. ਸ. ਸ. ਮਿਡਲ ਬਰਾਂਚ ਪੰਜਾਬੀ ਬਾਗ ਪਟਿਆਲਾ ਵਿਖੇ ਤੇ ਯੋਗਾ ਅੰਡਰ 14/17/19 ਲੜਕੀਆਂ ਸ. ਮਾਡਲ ਸ. ਸ.ਸ. ਸਕੂਲ ਸਿਵਲ ਲਾਈਨ ਪਟਿਆਲਾ ਮਿਤੀ 16 ਅਕਤੂਬਰ ਤੋਂ 18 ਅਕਤੂਬਰ ਤੱਕ ਕਰਵਾਏ ਜਾ ਰਹੇ ਹਨ । ਬਾਸਕਟਬਾਲ ਖੇਡ ਇੰਚਾਰਜ ਵਿਜੇ ਕਪੂਰ ਪ੍ਰਿੰਸੀਪਲ,ਰਾਜੇਸ਼ ਮੋਦੀ ਪ੍ਰਿੰਸੀਪਲ ਮਾੜੂ, ਹਰਿੰਦਰ ਸਿੰਘ ਪ੍ਰਿੰਸੀਪਲ ਲੰਗ,ਯੋਗਾ ਖੇਡ ਇੰਚਾਰਜ ਸੀਮਾ ਉੱਪਲ ਪ੍ਰਿੰਸੀਪਲ ਸਿਵਲ ਲਾਈਨ, ਟੂਰਨਾਮੈਂਟ ਮੈਸ ਕਮੇਟੀ ਇੰਚਾਰਜ ਰਾਜ ਕੁਮਾਰ ਪ੍ਰਿੰਸੀਪਲ ਨੋਗਾਵਾਂ, ਬਾਸਕਟਬਾਲ ਟੂਰਨਾਮੈਂਟ ਰਜਿਸਟਰੇਸ਼ਨ ਕਮੇਟੀ ਇੰਚਾਰਜ ਮਨਦੀਪ ਕੌਰ ਪ੍ਰਿੰਸੀਪਲ ਓ. ਪੀ. ਐਲ.,ਯੋਗਾ ਰਜਿਸਟਰੇਸ਼ਨ ਕਮੇਟੀ ਇੰਚਾਰਜ ਜਗਤਾਰ ਸਿੰਘ ਟਿਵਾਣਾ ਨੇ ਡਿਊਟੀ ਨਿਭਾ ਰਹੇ ਹਨ । ਇਸ ਮੌਕੇ ਤੇ ਅਮਰਜੋਤ ਸਿੰਘ ਕੋਚ,ਕੰਵਲਦੀਪ ਸਿੰਘ ਕੋਚ,ਸੰਜਨਾ ਗਰਗ ਪ੍ਰਿੰਸੀਪਲ, ਲਲਿਤ ਸਿੰਗਲਾ,ਕਰਮਜੀਤ ਕੌਰ, ਅਮਨਦੀਪ ਕੌਰ, ਮੀਨਾ ਸੂਦ, ਗੰਗਾ ਰਾਣੀ, ਗੁਰਮੀਤ ਸਿੰਘ ਕੋਚ, ਰੁਪਿੰਦਰ ਕੌਰ, ਹਰਦੀਪ ਕੌਰ, ਇੰਦੂ ਬਾਲਾ, ਇਰਵਨਦੀਪ ਕੌਰ, ਪਰਮਜੀਤ ਸਿੰਘ ਸੋਹੀ, ਚਮਕੌਰ ਸਿੰਘ, ਜਗਤਾਰ ਸਿੰਘ, ਜਰਨੈਲ ਸਿੰਘ,ਬਲਵਿੰਦਰ ਸਿੰਘ, ਬਲਕਾਰ ਸਿੰਘ, ਹਰਜੀਤ ਸਿੰਘ, ਅਮਨਿੰੰਦਰ ਸਿੰਘ ਬਾਬਾ, ਬਲਵਿੰਦਰ ਸਿੰਘ ਜੱਸਲ, ਰਜਿੰਦਰ ਸੈਣੀ, ਗੁਰਪ੍ਰੀਤ ਸਿੰਘ ਟਿਵਾਣਾ, ਗੌਰਵ ਵਿਰਦੀ,ਵਿਨੋਦ ਕੁਮਾਰ, ਗੁਰਪ੍ਰੀਤ ਸਿੰਘ ਝੰਡਾ, ਗੁਰਪਿਆਰ ਸਿੰਘ, ਸ਼ਿਵ ਭੰਡੀਰ, ਰਕੇਸ਼ ਲਚਕਾਣੀ, ਪ੍ਰੇਮ ਸਿੰਘ ਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ ।