post

Jasbeer Singh

(Chief Editor)

National

ਲਹਿੜੀ ਦੀ ਜ਼ਮਾਨਤ ਖ਼ਿਲਾਫ਼ ਬੰਗਾਲ ਸਰਕਾਰ ਦੀ ਪਟੀਸ਼ਨ ਖਾਰਜ

post-img

ਲਹਿੜੀ ਦੀ ਜ਼ਮਾਨਤ ਖ਼ਿਲਾਫ਼ ਬੰਗਾਲ ਸਰਕਾਰ ਦੀ ਪਟੀਸ਼ਨ ਖਾਰਜ ਨਵੀਂ ਦਿੱਲੀ : ਭਾਰਤ ਦੇਸ਼ ਦੀ ਸਰਵਉਚ ਮਾਨਯੋਗ ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਸਰਕਾਰ ਦੀ ਉਹ ਪਟੀਸ਼ਨ ਖਾਰਜ ਕਰ ਦਿੱਤਾ, ਜਿਸ ’ਚ ਇੱਕ ਮਹਿਲਾ ਡਾਕਟਰ ਨਾਲ ਵਾਪਰੀ ਘਟਨਾ ਦੇ ਰੋਸ ਵਜੋਂ 27 ਮਾਰਚ ਨੂੰ ਕੀਤੇ ਗਏ ਮਾਰਚ ਦੇ ਪ੍ਰਬੰਧਕਾਂ ’ਚੋਂ ਇੱਕ ਸਾਇਨ ਲਹਿੜੀ ਨੂੰ ਜ਼ਮਾਨਤ ਦੇਣ ਦੇ ਕਲਕੱਤਾ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਸੀ। ਜਸਟਿਸ ਜੇਬੀ ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਦੇ ਬੈਂਚ ਨੇ ਕਿਹਾ ਕਿ ‘ਮੁੱਢਲੀ ਨਜ਼ਰੇ’ ਇਹ ਜ਼ਮਾਨਤ ਦਾ ਮਾਮਲਾ ਬਣਦਾ ਹੈ।

Related Post