

ਭਗਵੰਤ ਮਾਨ ਨੇ ਪੰਜਾਬ ਅਣਐਲਾਨੀ ਐਮਰਜੰਸੀ ਲਗਾਈ: ਸੁਖਬੀਰ ਸਿੰਘ ਬਾਦਲ ਚੰਡੀਗੜ੍ਹ, 2 ਜੁਲਾਈ 2025 : ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਹੱਕ ਵਿਚ ਮੋਹਾਲੀ ਵਿਖੇ ਆਉਣ ਵਾਲੇ ਅਕਾਲੀ ਵਰਕਰਾਂ ਨੂੰ ਪੁਲਸ ਵਲੋਂ ਘਰਾਂ ਵਿਚ ਪਹਿਲਾਂ ਤੋਂ ਹੀ ਨਜ਼ਰਬੰਦ ਕਰਨ ਅਤੇ ਰਸਤਿਆਂ ਵਿਚ ਰੋਕੇ ਜਾਣ ਤੇ ਪ੍ਰਤੀਕਿਰਿਆ ਦਿੰਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਇਕ ਤਰ੍ਹਾਂ ਦੀ ਪੰਜਾਬ ਵਿਚ ਅਣਐਲਾਨੀ ਐਮਰਜੈਂਸੀ ਕਰਾਰ ਦਿੱਤਾ।ਉਕਤ ਗੱਲ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਟਵੀਟ ਕਰਕੇ ਆਖੀ। ਦੱਸਣਯੋਗ ਹੈ ਕਿ ਕਿਸੇ ਵੀ ਪਾਰਟੀ ਦੇ ਵਰਕਰਾਂ ਦਾ ਆਪਣੇ ਲੀਡਰ ਲਈ ਖੜ੍ਹਨਾ, ਉਸਨੂੰ ਮਿਲਣਾ ਉਨ੍ਹਾਂ ਦਾ ਜਮਹੂਰੀ ਅਧਿਕਾਰ ਹੁੰਦਾ ਹੈ ਤੇ ਬਿਕਰਮ ਮਜੀਠੀਆ ਨੂੰ ਮਿਲਣਾ ਅਕਾਲੀ ਵਰਕਰਾਂ ਦਾ ਆਪਣਾ ਜਮਾਂਦਰੂ ਹੱਕ ਹੈ, ਜਿਸਦੇ ਚਲਦਿਆਂ ਉਨ੍ਹਾਂ ਨੂੰ ਰੋਕਣਾ ਨਹੀਂ ਚਾਹੀਦਾ ਬਲਕਿ ਸ਼ਾਂਤਮਈ ਤਰੀਕੇ ਨਾਲ ਅਕਾਲੀ ਵਰਕਰਾਂ ਦੀ ਮੁਲਾਕਾਤ ਮਜੀਠੀਆ ਨਾਲ ਕਰਵਾਉਣੀ ਚਾਹੀਦੀ ਹੈ ਤਾਂ ਜੋ ਆਪਣੇ ਦੁੱਖ ਸੁੱਖ ਸਾਂਝੇ ਕਰ ਸਕਣ।