post

Jasbeer Singh

(Chief Editor)

25 ਸਾਲਾਂ ਤੋਂ ਮੋਸਟ ਵਾਂਟਡ ਭਾਈ ਗਜਿੰਦਰ ਸਿੰਘ ਦੀ ਪਾਕਿਸਤਾਨ ਵਿਚ ਹੋਈ ਦਿਲ ਦਾ ਦੌਰਾ ਪੈਣ ਕਾਰਨ ਮੌਤ

post-img

25 ਸਾਲਾਂ ਤੋਂ ਮੋਸਟ ਵਾਂਟਡ ਭਾਈ ਗਜਿੰਦਰ ਸਿੰਘ ਦੀ ਪਾਕਿਸਤਾਨ ਵਿਚ ਹੋਈ ਦਿਲ ਦਾ ਦੌਰਾ ਪੈਣ ਕਾਰਨ ਮੌਤ ਚੰਡੀਗੜ੍ਹ : ਭਾਰਤ ਵਿੱਚ ਲਗਭਗ 25 ਸਾਲਾਂ ਤੋਂ ਮੋਸਟ ਵਾਂਟਡ ਭਾਈ ਗਜਿੰਦਰ ਸਿੰਘ ਦੀ ਪਾਕਿਸਤਾਨ ਚ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋਣ ਦਾ ਖਬਰ ਵਾਲੇ ਡਾਟ ਕਾਮ ਨੂੰ ਸਮਾਂਚਾਰ ਪ੍ਰਾਪਤ ਹੋਇਆ। ਦੱਸਣ ਯੋਗ ਹੈ ਕਿ ਸਾਲ 1981 ਦੌਰਾਨ ਪੰਜਾਬ ਦੇ ਕਾਲੇ ਦਿਨਾਂ ਦੇ ਸੁਰੂਅਤੀ ਦੌਰ ਚ ਜਿਸ ਸਮੇਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੇ ਹੋਰ ਸਿੱਖ ਨੌਜਵਾਨਾਂ ਨੂੰ ਲਾਲਾ ਜਗਤ ਨਰਾਇਣ ਦੇ ਕਤਲ ਕੇਸ ਵਿੱਚ ਨਜ਼ਰਬੰਦ ਕੀਤਾ ਤਾਂ ਉਸ ਸਮੇਂ ਰੋਸ ਵਜੋਂ ਉਹਨਾਂ ਦੀ ਰਿਹਾਈ ਲਈ ਭਾਈ ਗਜਿੰਦਰ ਸਿੰਘ ਦੀ ਅਗਵਾਈ ਚ ਬਿਨਾਂ ਹਥਿਆਰਾਂ ਤੋਂ ਕੁਝ ਸਿੱਖ ਨੌਜਵਾਨਾਂ ਵੱਲੋਂ ਚੰਡੀਗੜ੍ਹ ਦੇ ਏਅਰਪੋਰਟ ਤੋਂ ਜਹਾਜ ਅਗਵਾ ਕਰਕੇ ਲਾਹੌਰ (ਪਾਕਿਸਤਾਨ) ਵਿਖੇ ਲਿਜਾਇਆ ਗਿਆ ਸੀ ! ਭਾਵੇਂ ਕਿ ਜਹਾਜ ਅਗਵਾਕਾਰਾਂ ਨੇ ਕਿਸੇ ਵੀ ਯਾਤਰੀ ਦਾ ਜਾਨੀ ਨੁਕਸਾਨ ਨਹੀਂ ਕੀਤਾ। ਉਸ ਸਮੇਂ ਅੰਤਰਰਾਸ਼ਟਰੀ ਦਬਾਅ ਵਧਣ ਕਾਰਨ ਲਾਹੌਰ ਵਿਖੇ ਜਹਾਜ ਅਗਵਾਕਾਰਾਂ ਵਿਰੁੱਧ ਮੁਕੱਦਮਾ ਵੀ ਦਰਜ ਹੋਇਆ ਅਤੇ ਕਈ ਨੌਜਵਾਨ ਵਾਪਸ ਪੰਜਾਬ ਪੁੱਜ ਕੇ ਆਪਣੀਆਂ ਸਜ਼ਾਵਾਂ ਪੂਰੀਆਂ ਵੀ ਕਰ ਚੁੱਕੇ ਹਨ ਪਰ ਭਾਈ ਗਜਿੰਦਰ ਸਿੰਘ ਨੂੰ ਪਾਕਿਸਤਾਨ ਦੀ ਕੋਟ ਲੱਖਪਤ ਵੱਲੋਂ ਸਜ਼ਾ ਵੀ ਸੁਣਾਈ ਗਈ ਪਰ ਉਹ ਸਜ਼ਾ ਭੁਗਤ ਕੇ ਪਾਕਿਸਤਾਨ ਹੀ ਵਸ ਗਿਆ । ਉਧਰ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ ਨੇ ਦੱਸਿਆ ਕਿ ਭਾਈ ਗਜਿੰਦਰ ਸਿੰਘ ਜੋ ਕਿ ਚੰਡੀਗੜ੍ਹ ਦੇ 22 ਸੈਕਟਰ ਦੇ ਰਹਿਣ ਵਾਲੇ ਸਨ ਅਤੇ ਸੇਠੀ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਉਹਨਾਂ ਦੱਸਿਆ ਕਿ ਭਾਈ ਗਜਿੰਦਰ ਸਿੰਘ ਦਾ ਪਰਿਵਾਰ ਦੇਸ਼ ਦੀ ਵੰਡ ਵੇਲੇ 1947 ਚ ਲਾਹੌਰ ਤੋਂ ਹੀ ਆਇਆ ਸੀ। ਅਤੇ ਉਸਦੀ ਜਨਮਭੂਮੀ ਵੀ ਲਾਹੌਰ ਵਿਖੇ ਹੀ ਸੀ । ਭਾਈ ਕਿਸ਼ਨਪੁਰਾ ਨੇ ਦੱਸਿਆ ਕਿ ਭਾਈ ਗਜਿੰਦਰ ਸਿੰਘ ਦੀ ਭਾਵੇਂ ਚੰਡੀਗੜ੍ਹ ਰਹਿੰਦੀ ਪਤਨੀ ਤੇ ਬੇਟੀ ਜਰਮਨ ਵਿਖੇ ਚਲੀ ਗਈ ਸੀ ਪਰ ਉਹ ਕਦੇ ਵੀ ਪਾਕਿਸਤਾਨ ਛੱਡ ਕੇ ਨਹੀਂ ਗਿਆ। ਸਗੋਂ ਉਸ ਦੀ ਪਤਨੀ ਤੇ ਬੇਟੀ ਜੋ ਕਿ ਇੰਗਲੈਂਡ ਵਿਖੇ ਵਿਆਹੀ ਹੋਈ ਖੁਦ ਹੀ ਉਹਨਾਂ ਨੂੰ ਲਾਹੌਰ ਮਿਲਣ ਜਾਂਦੇ ਰਹੇ। ਭਾਈ ਕਿਸ਼ਨਪੁਰਾ ਨੇ ਇਹ ਵੀ ਦੱਸਿਆ ਕਿ ਭਾਈ ਗਜਿੰਦਰ ਸਿੰਘ ਹੋਰਾਂ ਨੇ ਜਹਾਜ ਨੂੰ ਰੋਸ ਵਜੋਂ ਅਗਵਾ ਕੀਤਾ ਗਿਆ ਸੀ ਨਾ ਕਿ ਕਿਸੇ ਨੂੰ ਜਾਨੀ ਕਿਸੇ ਨੂੰ ਜਾਨੀ ਨੁਕਸਾਨ ਪਹੁੰਚਾਉਣ ਲਈ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਭਾਈ ਗਜਿੰਦਰ ਸਿੰਘ ਪੰਜਾਬ ਚ ਸਿੱਖਾਂ ਦੀ ਦਲ ਖਾਲਸਾ ਨਾਂ ਦੀ ਜਥੇਬੰਦੀ ਦੇ ਬਾਨੀ ਵੀ ਸਨ।

Related Post