
ਪੌਂਜੀ ਸਕੀਮ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਭੰਗੂ ਦਾ ਜਵਾਈ ਕੋਰਟ ਨੇ ਸੱਦਿਆ
- by Jasbeer Singh
- June 28, 2025

ਪੌਂਜੀ ਸਕੀਮ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਭੰਗੂ ਦਾ ਜਵਾਈ ਕੋਰਟ ਨੇ ਸੱਦਿਆ ਨਵੀਂ ਦਿੱਲੀ, 28 ਜੂਨ 2025 : ਭਾਰਤ ਦੇ ਪੰਜ ਕਰੋੜ 85 ਲੱਖ ਇਨਵੈਸਟਰਜ਼ ਦੇ ਖੂਨ ਪਸੀਨੇ ਦੀ ਕਮਾਈ ਪਰਲਜ ਗਰੁੱਪ ਅਤੇ ਹੋਰ ਉਸ ਨਾਲ ਜੁੜੀਆਂ ਕੰਪਨੀਆਂ ਵਿਚ ਲਗਾ ਕੇ ਠੱਗਣ ਦੇ ਮਾਮਲੇ ਵਿਚ ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ ਇਕ ਅਦਾਲਤ ਦੇ ਵਿਸ਼ੇਸ਼ ਜੱਜ ਜਗਦੀਸ਼ ਕੁਮਾਰ ਨੇ ਪਰਲਜ਼ ਗਰੁੱਪ ਦੇ ਮਰਹੂਮ ਚੇਅਰਮੈਨ ਨਿਰਮਲ ਸਿੰਘ ਭੰਗੂ ਦੇ ਜਵਾਈ ਹਰਸਤਿੰਦਰਪਾਲ ਸਿੰਘ ਨੂੰ ਸੱਦਿਆ ਹੈ, ਜਿਸਦੇ ਚਲਦਿਆਂ ਹਰਸਤਿੰਦਰ ਪਾਲ ਸਿੰਘ ਹੇਅਰ ਨੂੰ 18 ਜੁਲਾਈ ਨੂੰ ਅਦਾਲਤ ਵਿਚ ਪੇਸ਼ ਹੋਣਾ ਪਵੇਗਾ। ਹੇਅਰ ਨੂੰ ਈ. ਡੀ. ਨੇ ਕੀਤਾ ਸੀ ਗ੍ਰਿਫ਼ਤਾਰ ਪਰਲਜ਼ ਗਰੁੱਪ ਦੇ ਸਵਰਵਗੀ ਚੇਅਰਮੈਨ ਨਿਰਮਲ ਸਿੰਘ ਭੰਗੂ ਦੇ ਜਵਾਈ ਹਰਸਤਿੰਦਰਪਾਲ ਸਿੰਘ ਨੂੰ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ) ਨੇ ਮਾਰਚ ਵਿਚ ਗ੍ਰਿਫਤਾਰ ਕੀਤਾ ਸੀ, ਜਿਸਦੇ ਚਲਦਿਆਂ ਉਹ ਹਾਲ ਦੀ ਘੜੀ ਵਿਚ ਜੁਡੀਸ਼ੀਅਲ ਰਿਮਾਂਡ ਤੇ ਹੀ ਹੈ।