post

Jasbeer Singh

(Chief Editor)

Punjab

ਭਾਰਤੀ ਜਨਤਾ ਪਾਰਟੀ ਦਲਿਤ ਵਿਰੋਧੀ ਪਾਰਟੀ ਹੈ : ਚੀਮਾ

post-img

ਭਾਰਤੀ ਜਨਤਾ ਪਾਰਟੀ ਦਲਿਤ ਵਿਰੋਧੀ ਪਾਰਟੀ ਹੈ : ਚੀਮਾ ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦਲਿਤ ਵਿਰੋਧੀ ਪਾਰਟੀ ਆਖਦਿਆਂ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਭਾਜਪਾ ਜਦੋਂ ਦੀ ਸੱਤਾ ਵਿੱਚ ਆਈ ਹੈ ਉਦੋਂ ਤੋਂ ਇਹ ਯਤਨ ਕਰ ਰਹੀ ਹੈ ਕਿ ਜੋ ਸੰਵਿਧਾਨ ਡਾ. ਅੰਬੇਡਕਾਰ ਨੇ ਬਣਾਇਆ ਹੈ ਵਿੱਚ ਬੋਲਣ ਦਾ ਹੱਕ, ਵੋਟ ਦਾ ਅਧਿਕਾਰ ਦਿੱਤਾ ਗਿਆ, ਸਮਾਨਤਾ ਦਾ ਅਧਿਕਾਰ ਦਿੱਤਾ, ਜਾਤੀ ਪ੍ਰਥਾ ਨੂੰ ਖਤਮ ਕਰਨ ਦਾ ਅਧਿਕਾਰ ਅਤੇ ਇਸ ਤੋਂ ਇਲਾਵਾ ਹੋਰ ਵੀ ਵੱਡੇ ਅਧਿਕਾਰ ਦਿੱਤੇ ਹਨ, ਨੂੰ ਖ਼ਤਮ ਕੀਤਾ ਜਾਵੇ । ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਦੋਂ ਪਾਰਲੀਮੈਂਟ ਵਿੱਚ ਸੰਵਿਧਾਨ ਉਤੇ ਚਰਚਾ ਹੋ ਰਹੀ ਸੀ ਤਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਡਾ. ਅੰਬੇਡਕਰ ਦਾ ਮਜ਼ਾਕ ਉਡਾਇਆ ਹੈ । ਉਨ੍ਹਾਂ ਕਿਹਾ ਕਿ ਮੈਂ ਆਦਮੀ ਪਾਰਟੀ ਵੱਲੋਂ ਇਸ ਤਰ੍ਹਾਂ ਦੇ ਰਵੱਈਏ ਦੀ ਨਿਖੇਧੀ ਕਰਦਾ ਹਾਂ ।

Related Post