ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹਾ ਸੰਗਰੂਰ ਨਾਲ ਸਬੰਧਤ ਸਮੂਹ ਅਸਲਾ ਲਾਇਸੰਸੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ
- by Jasbeer Singh
- December 18, 2024
ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹਾ ਸੰਗਰੂਰ ਨਾਲ ਸਬੰਧਤ ਸਮੂਹ ਅਸਲਾ ਲਾਇਸੰਸੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ 31 ਦਸੰਬਰ ਤੋਂ ਪਹਿਲਾਂ ਪਹਿਲਾਂ ਈ-ਸੇਵਾ ਪੋਰਟਲ ਨਾਲ ਲਿੰਕ ਕਰਵਾਏ ਜਾਣ ਅਸਲਾ ਲਾਇਸੰਸ ਸੰਗਰੂਰ, 18 ਦਸੰਬਰ : ਵਧੀਕ ਜ਼ਿਲ੍ਹਾ ਮੈਜਿਸਟਰੇਟ ਸ਼੍ਰੀ ਅਮਿਤ ਬੈਂਬੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ, ਪੰਜਾਬ ਵੱਲੋਂ ਜਾਰੀ ਪੱਤਰ ਵਿੱਚ ਆਰਮਜ਼ ਲਾਇਸੰਸਾਂ ਨਾਲ ਸਬੰਧਤ ਸੇਵਾਵਾਂ ਈ-ਸੇਵਾ ਪੋਰਟਲ ਰਾਹੀਂ ਪ੍ਰਾਪਤ ਕਰਨਾ ਸ਼ੁਰੂ ਕੀਤਾ ਗਿਆ ਸੀ ਪਰ ਜਿਹੜੇ ਅਸਲਾ ਲਾਇਸੰਸ ਕਿਸੇ ਵੀ ਸਰਵਿਸ ਰਾਹੀਂ ਈ-ਸੇਵਾ ਪੋਰਟਲ ਨਾਲ ਲਿੰਕ ਨਹੀਂ ਹੋਏ ਹਨ, ਮਿਤੀ 01-01-2025 ਤੋਂ ਈ-ਸੇਵਾ ਪੋਰਟਲ 'ਤੇ ਇਨ੍ਹਾਂ ਲਾਇਸੰਸਾਂ ਲਈ ਸੇਵਾ ਬੰਦ ਕਰ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਹੈ ਕਿ ਅਜਿਹੇ ਅਸਲਾ ਲਾਇਸੰਸੀ ਮਿਤੀ 31-12-2024 ਤੋਂ ਬਾਅਦ ਆਪਣੇ ਅਸਲਾ ਲਾਇਸੰਸ ਸਬੰਧੀ ਈ-ਸੇਵਾ ਪੋਰਟਲ ਰਾਹੀਂ ਕੋਈ ਵੀ ਸੇਵਾ ਪ੍ਰਾਪਤ ਕਰਨ ਲਈ ਬਿਨੈ ਨਹੀਂ ਕਰ ਸਕਣਗੇ । ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹਾ ਸੰਗਰੂਰ ਨਾਲ ਸਬੰਧਤ ਸਮੂਹ ਅਸਲਾ ਲਾਇਸੰਸੀਆਂ ਨੂੰ ਸੂਚਿਤ ਕਰਦਿਆਂ ਕਿਹਾ ਹੈ ਕਿ ਜੇਕਰ ਕਿਸੇ ਨਾਗਰਿਕ ਵੱਲੋਂ ਆਪਣੇ ਅਸਲਾ ਲਾਇਸੰਸ ਬਾਬਤ ਈ-ਸੇਵਾ ਪੋਰਟਲ ਰਾਹੀਂ ਕੋਈ ਵੀ ਸਰਵਿਸ ਪ੍ਰਾਪਤ ਨਹੀਂ ਕੀਤੀ ਹੈ ਤਾਂ ਇਸ ਸਬੰਧੀ ਭਵਿੱਖ ਵਿੱਚ ਆਉਣ ਵਾਲੀ ਕਿਸੇ ਵੀ ਕਿਸਮ ਦੀ ਮੁਸ਼ਕਿਲ ਤੋਂ ਬਚਣ ਲਈ ਮਿਤੀ 31-12-2024 ਤੱਕ ਹਰ ਹਾਲਤ ਵਿੱਚ ਆਪਣੇ ਨਜ਼ਦੀਕੀ ਸੇਵਾ ਕੇਂਦਰ ਵਿੱਚ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਕੇ ਈ-ਸੇਵਾ ਪੋਰਟਲ ਰਾਹੀਂ ਅਸਲਾ ਲਾਇਸੰਸ ਨਵਿਆਉਣ ਜਾਂ ਰੱਦ ਕਰਵਾਉਣ ਜਾਂ ਮ੍ਰਿਤਕ ਅਸਲਾ ਲਾਇਸੰਸੀ ਦੇ ਅਸਲੇ ਦਾ ਨਿਪਟਾਰਾ ਆਦਿ ਬਾਬਤ ਸਰਵਿਸ ਅਪਲਾਈ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਹੈ ਕਿ ਕਿਸੇ ਵੀ ਕਿਸਮ ਦੀ ਦੇਰੀ ਜਾਂ ਅਣਗਹਿਲੀ ਦੀ ਸੂਰਤ ਵਿੱਚ ਸਬੰਧਤ ਅਸਲਾ ਲਾਇਸੰਸ ਧਾਰਕ ਖੁਦ ਜਿੰਮੇਵਾਰ ਹੋਣਗੇ ।
