post

Jasbeer Singh

(Chief Editor)

National

ਅਫੀਮ ਸਮੇਤ ਫੜੇ ਮੁਲਜ਼ਮਾਂ ਦੀ ਸਿਫਾਰਸ਼ ਕਰਨ ਆਇਆ ਥਾਣੇਦਾਰ ਸਸਪੈਂਡ

post-img

ਰਾਜਸਥਾਨ ਪੁਲਿਸ ਸਬ-ਇੰਸਪੈਕਟਰ ਬੈਚ 2021 ਦੇ ਇੱਕ ਹੋਰ ਥਾਣੇਦਾਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਹ ਟਰੇਨੀ ਥਾਣੇਦਾਰ ਅਫੀਮ ਸਮੇਤ ਫੜੇ ਗਏ ਦੋ ਮੁਲਜ਼ਮਾਂ ਦੀ ਪੈਰਵੀ ਕਰਨ ਲਈ ਪੰਚੂ ਥਾਣੇ ਪਹੁੰਚਿਆ ਸੀ। ਉਸ ਨੇ ਉਥੇ ਥਾਣਾ ਪੁਲਿਸ ਨੂੰ ‘ਮੈਨੇਜ’ ਕਰਨ ਦੀ ਕੋਸ਼ਿਸ਼ ਕੀਤੀ। ਜਦੋਂਕਿ ਇਹ ਥਾਣੇਦਾਰ ਪੁਲਿਸ ਲਾਈਨ ਵਿਚ ਬਤੌਰ ਟਰੇਨੀ ਐਸ.ਆਈ ਤਾਇਨਾਤ ਸੀ। ਜਦੋਂ ਉਹ ਪੰਚੂ ਥਾਣੇ ‘ਚ ਮੁਲਜ਼ਮਾਂ ਦੀ ਪੈਰਵੀ ਕਰ ਰਹੀ ਸੀ, ਉਸੇ ਸਮੇਂ ਬੀਕਾਨੇਰ ਦੀ ਪੁਲਿਸ ਸੁਪਰਡੈਂਟ ਤੇਜਸਵਿਨੀ ਗੌਤਮ ਵੀ ਉਥੇ ਪਹੁੰਚ ਗਈ।ਉਥੇ ਬੀਕਾਨੇਰ ਪੁਲਿਸ ਲਾਈਨ ‘ਚ ਤਾਇਨਾਤ ਟਰੇਨੀ ਪੁਲਿਸ ਅਧਿਕਾਰੀ ਨੂੰ ਦੇਖ ਕੇ ਪੁਲਿਸ ਸੁਪਰਡੈਂਟ ਹੈਰਾਨ ਰਹਿ ਗਏ। ਪੂਰੇ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਸੁਪਰਡੈਂਟ ਤੇਜਸਵਿਨੀ ਗੌਤਮ ਨੇ ਪੁਲਿਸ ਅਧਿਕਾਰੀ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਅਤੇ ਉਸ ਦੀ ਭੂਮਿਕਾ ਦੀ ਜਾਂਚ ਦੇ ਆਦੇਸ਼ ਦਿੱਤੇ। ਐਸਪੀ ਦੇ ਇਸ ਕਦਮ ਨੇ ਥਾਣੇ ਵਿੱਚ ਹਲਚਲ ਮਚਾ ਦਿੱਤੀ ਹੈ। ਇਹ ਥਾਣੇਦਾਰ ਵੀ ਰਾਜਸਥਾਨ ਸਬ-ਇੰਸਪੈਕਟਰ ਭਰਤੀ ਪ੍ਰੀਖਿਆ 2021 ਬੈਚ ਦਾ ਦੱਸਿਆ ਜਾਂਦਾ ਹੈ ਜੋ ਪੇਪਰ ਲੀਕ ਮਾਮਲੇ ਵਿੱਚ ਐਸਓਜੀ ਦੁਆਰਾ ਜਾਂਚ ਅਧੀਨ ਹੈ।ਅਫੀਮ ਦੀ ਵੱਡੀ ਖੇਪ ਆਉਣ ਦੀ ਸੂਚਨਾ ਮਿਲੀ ਸੀ ਜਾਣਕਾਰੀ ਮੁਤਾਬਕ ਪੁਲਿਸ ਸੁਪਰਡੈਂਟ ਨੂੰ ਸ਼ਨੀਵਾਰ ਰਾਤ ਅਫੀਮ ਦੀ ਵੱਡੀ ਖੇਪ ਆਉਣ ਦੀ ਸੂਚਨਾ ਮਿਲੀ ਸੀ। ਇਸ ‘ਤੇ ਪੰਚੂ ਥਾਣਾ ਪੁਲਿਸ ਨੇ ਇਲਾਕੇ ਦੀ ਭਾਰਤਮਾਲਾ ਰੋਡ ‘ਤੇ ਸਖਤ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲਿਸ ਨੇ ਇਕ ਸ਼ੱਕੀ ਕਾਰ ਨੂੰ ਰੋਕ ਕੇ ਤਲਾਸ਼ੀ ਲਈ।ਪੁਲਿਸ ਨੂੰ ਕਾਰ ਦੀ ਤਲਾਸ਼ੀ ਦੌਰਾਨ ਉਸ ਵਿੱਚੋਂ 66 ਗ੍ਰਾਮ ਅਫੀਮ ਬਰਾਮਦ ਹੋਈ। ਇਸ ‘ਤੇ ਪੁਲਿਸ ਨੇ ਅਫੀਮ ਨੂੰ ਜ਼ਬਤ ਕਰਕੇ ਇਸ ‘ਚ ਸਵਾਰ ਦੋ ਵਿਅਕਤੀਆਂ ਪੁਖਰਾਜ ਅਤੇ ਓਮ ਪ੍ਰਕਾਸ਼ ਵਾਸੀ ਜੋਧਪੁਰ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਦੋਵਾਂ ਨੂੰ ਪੰਚੂ ਥਾਣੇ ਲੈ ਆਈ। ਇਸੇ ਦੌਰਾਨ ਇਸ ਕਾਰਵਾਈ ਦੀ ਜਾਣਕਾਰੀ ਟਰੇਨੀ ਥਾਣੇਦਾਰ ਰਮੇਸ਼ ਬਿਸ਼ਨੋਈ ਨੂੰ ਮਿਲੀ। ਉਹ ਆਪਣੇ ਟਰੇਨਿੰਗ ਪੀਰੀਅਡ ਦੌਰਾਨ ਬੀਕਾਨੇਰ ਪੁਲਿਸ ਲਾਈਨ ਵਿੱਚ ਡਿਊਟੀ ਉਤੇ ਹੈ। ਫੜੇ ਗਏ ਦੋਵੇਂ ਮੁਲਜ਼ਮ ਟਰੇਨੀ ਥਾਣੇਦਾਰ ਦੇ ਜਾਣਕਾਰ ਦੱਸੇ ਜਾਂਦੇ ਹਨ। ਇਸ ਲਈ ਰਮੇਸ਼ ਬਿਸ਼ਨੋਈ ਰਾਤ ਨੂੰ ਥਾਣਾ ਪਹੁੰਚ ਗਿਆ ਤੇ ਮੁਲਾਜ਼ਮਾਂ ਦੀ ਸਿਫਰਾਸ਼ ਕਰਨ ਲੱਗਾ।ਇਸ ਦੌਰਾਨ ਪੁਲਿਸ ਸੁਪਰਡੈਂਟ ਤੇਜਸਵਿਨੀ ਗੌਤਮ ਵੀ ਐਤਵਾਰ ਸਵੇਰੇ ਹੀ ਪੰਚੂ ਥਾਣੇ ਪਹੁੰਚ ਗਏ। ਉਨ੍ਹਾਂ ਨੇ ਉੱਥੇ ਟਰੇਨੀ ਥਾਣੇਦਾਰ ਰਮੇਸ਼ ਬਿਸ਼ਨੋਈ ਨੂੰ ਦੇਖਿਆ। ਉਨ੍ਹਾਂ ਪੰਚੂ ਥਾਣੇ ਵਿੱਚ ਉਸ ਦੀ ਮੌਜੂਦਗੀ ਬਾਰੇ ਪੁੱਛਗਿੱਛ ਕੀਤੀ। ਸਾਰੀ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਐਸਪੀ ਨੇ ਰਮੇਸ਼ ਬਿਸ਼ਨੋਈ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਨਾਲ ਹੀ ਇਸ ਮਾਮਲੇ ‘ਚ ਉਸ ਦੀ ਭੂਮਿਕਾ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।

Related Post