post

Jasbeer Singh

(Chief Editor)

Punjab

ਬਿਕਰਮ ਮਜੀਠੀਆ ਡਰੱਗ ਰੈਕੇਟ ਮਾਮਲੇ ਵਿਚ ਈ. ਡੀ. ਨੇ ਮੰਗੇ ਐਸ. ਆਈ. ਟੀ. ਤੋਂ ਵੇਰਵੇ

post-img

ਬਿਕਰਮ ਮਜੀਠੀਆ ਡਰੱਗ ਰੈਕੇਟ ਮਾਮਲੇ ਵਿਚ ਈ. ਡੀ. ਨੇ ਮੰਗੇ ਐਸ. ਆਈ. ਟੀ. ਤੋਂ ਵੇਰਵੇ ਚੰਡੀਗੜ੍ਹ : ਪੰਜਾਬ ਵਿਚ ਬਹੁ ਕਰੋੜੀ ਭੋਲਾ ਡਰੱਗ ਮਾਮਲੇ ਵਿੱਚ ਮੁਕਦਮਿਆਂ ਦਾ ਸਾਹਮਣਾ ਕਰ ਰਹੇ ਅਕਾਲੀ ਆਗੂਆਂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀਆਂ ਹੋਰ ਮੁਸ਼ਕਲਾ ਵੱਧਦੀਆਂ ਨਜ਼ਰ ਆ ਰਹੀਆਂ ਹਨ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ) ਨੇ ਐਸਆਈਟੀ ਦੀ ਰਿਪੋਰਟ `ਤੇ ਨੋਟਿਸ ਲਿਆ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਤੋਂ ਵੀ ਜਾਣਕਾਰੀ ਮੰਗੀ ਹੈ। ਜਿਨ੍ਹਾਂ ਵਿਚ 1. ਵੇਰਵੇ 2. ਜਾਂਚ ਦੀ ਸਥਿਤੀ 3. ਗਵਾਹਾਂ ਦੇ ਬਿਆਨ 4. 284 ਬੈਂਕ ਖਾਤਿਆਂ ਦਾ ਵੇਰਵਾ। ਬੇਹਿਸਾਬ ਨਕਦੀ ਦੇ ਕੋਰ ਬਹੁਤ ਸਾਰੇ ਖਾਤਿਆਂ ਵਿੱਚ ਜਮ੍ਹਾਂ ਕੀਤੇ ਗਏ ਹਨ। 5. ਉਸ ਦੀਆਂ ਪਰਿਵਾਰਕ ਫਰਮਾਂ ਅਤੇ ਮੈਂਬਰਾਂ ਦੇ ਆਰਓਸੀ ਰਿਕਾਰਡ ਅਤੇ ਆਈਟੀਆਰ ਦੀ ਕਾਪੀ, ਕਿਉਂਕਿ ਉਨ੍ਹਾਂ ਦੀ ਆਮਦਨ ਕੀਤੀ ਗਈ ਜਾਇਦਾਦ ਅਤੇ ਖਰਚਿਆਂ ਤੋਂ ਘੱਟ ਸੀ 6. ਵਿੱਤੀ ਦਸਤਾਵੇਜ਼: ਸਰਾਇਆ ਉਦਯੋਗ ਅਤੇ ਸੰਬੰਧਿਤ ਫਰਮਾਂ। 7. ਜ਼ਮੀਨੀ ਰਿਕਾਰਡ। ਵੱਖ-ਵੱਖ ਜ਼ਮੀਨਾਂ ਦੇ ਸੌਦਿਆਂ ਅਤੇ ਮੁੱਲਾਂ ਵਿੱਚ ਅਚਾਨਕ ਵਾਧਾ ਹੋਇਆ। 8. ਵਿੱਤੀ ਮਾਹਰ ਦੀ ਰਿਪੋਰਟ.ਜ਼ਿਕਰਯੋਗ ਹੈ ਕਿ ਐਸਆਈਟੀ ਨੇ ਵਿਦੇਸ਼ੀ ਕੰਪਨੀਆਂ ਅਤੇ ਪਰਿਵਾਰਕ ਫਰਮਾਂ ਤੋਂ 436 ਕਰੋੜ ਤੋਂ ਵੱਧ ਦੀ ਮਨੀ ਲਾਂਡਰਿੰਗ ਅਤੇ ਵੱਡੀ ਨਕਦੀ ਜਮ੍ਹਾ ਕਰਵਾਉਣ ਅਤੇ ਪਰਿਵਾਰਕ ਫਰਮਾਂ ਦੇ ਇੱਕ ਹੀ ਪਤੇ `ਤੇ ਸ਼ੱਕੀ ਸ਼ਮੂਲੀਅਤ ਦਾ ਪਰਦਾਫਾਸ਼ ਕੀਤਾ ਹੈ

Related Post