
ਬਿੰਦੂ ਸਿੰਘ ਚੁਣੀ ਗਈ ਪੰਜਾਬ ਅਤੇ ਚੰਡੀਗਡ਼੍ਹ ਜਰਨਲਿਸਟ ਯੂਨੀਅਨ ਦੀ ਚੰਡੀਗੜ੍ਹ ਇਕਾਈ ਦੀ ਪਹਿਲੀ ਮਹਿਲਾ ਪ੍ਰਧਾਨ
- by Jasbeer Singh
- September 14, 2024

ਬਿੰਦੂ ਸਿੰਘ ਚੁਣੀ ਗਈ ਪੰਜਾਬ ਅਤੇ ਚੰਡੀਗਡ਼੍ਹ ਜਰਨਲਿਸਟ ਯੂਨੀਅਨ ਦੀ ਚੰਡੀਗੜ੍ਹ ਇਕਾਈ ਦੀ ਪਹਿਲੀ ਮਹਿਲਾ ਪ੍ਰਧਾਨ ਚੰਡੀਗੜ੍ਹ : ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਚੰਡੀਗੜ੍ਹ ਇਕਾਈ ਦੀ ਅੱਜ ਹੋਈ ਚੋਣ ਵਿੱਚ ਬਿੰਦੂ ਸਿੰਘ ਸਰਬਸੰਮਤੀ ਨਾਲ ਯੂਨੀਅਨ ਦੀ ਪਹਿਲੀ ਮਹਿਲਾ ਪ੍ਰਧਾਨ ਚੁਣੀ ਗਈ, ਇਸ ਦੇ ਨਾਲ ਹੀ ਜਗਤਾਰ ਸਿੱਧੂ ਤੇ ਤਰਲੋਚਨ ਸਿੰਘ ਸਰਪ੍ਰਸਤ, ਜੈ ਸਿੰਘ ਛਿੱਬਰ ਨੂੰ ਚੇਅਰਮੈਨ ਤੇ ਬਲਵਿੰਦਰ ਸਿੰਘ ਸਿਪਰੇ ਨੂੰ ਕੋ-ਚੇਅਰਮੈਨ ਬਣਾਇਆ ਗਿਆ। ਇਸੇ ਤਰ੍ਹਾਂ ਭੁਪਿੰਦਰ ਮਲਿਕ ਨੂੰ ਸਕੱਤਰ ਜਨਰਲ, ਦਰਸ਼ਨ ਸਿੰਘ ਖੋਖਰ ਤੇ ਗੁਰਉਪਦੇਸ਼ ਭੁੱਲਰ ਨੂੰ ਸੀਨੀਅਰ ਮੀਤ ਪ੍ਰਧਾਨ, ਆਰ.ਐੱਸ ਲਿਬਰੇਟ ਤੇ ਅਜੈਬ ਸਿੰਘ ਔਜਲਾ ਨੂੰ ਮੀਤ ਪ੍ਰਧਾਨ, ਨੰਦਪ੍ਰੀਤ ਸਿੰਘ ਤੇ ਸੰਦੀਪ ਲਾਧੂਕਾ ਨੂੰ ਸਕੱਤਰ, ਮੁਕੇਸ਼ ਅਟਵਾਲ ਨੂੰ ਸੰਗਠਨ ਸਕੱਤਰ ਅਤੇ ਆਤਿਸ਼ ਗੁਪਤਾ ਨੂੰ ਖਜ਼ਾਨਚੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਕਾਰਜਕਾਰਨੀ ਮੈਂਬਰਾਂ ਵਿੱਚ ਸੁਖਵਿੰਦਰ ਸਿੰਘ ਸਿੱਧੂ, ਉੱਜਲ ਸਤਨਾਮ, ਕੁਲਵੰਤ ਕੌਰ, ਦਿਆ ਨੰਦ ਸ਼ਰਮਾ, ਸੁਰਜੀਤ ਸੱਤੀ, ਰਾਕੇਸ਼ ਸ਼ਰਮਾ, ਸੁਧੀਰ ਤੰਵਰ, ਨਵਦੀਪ ਛਾਬਡ਼ਾ, ਮੁਨੀਸ਼ ਕਟਾਰੀਆ, ਜਸਵਿੰਦਰ ਸਿੰਘ ਰੰਧਾਵਾ, ਹਰਬੰਸ ਸੋਢੀ, ਸਤਿੰਦਰਪਾਲ ਸਿੱਧੂ, ਗੁਰਮਿੰਦਰ ਬੱਬੂ, ਦੀਪਕ ਸ਼ਰਮਾ ਚਨਾਰਥਲ ਅਤੇ ਮਦਨਦੀਪ ਨੂੰ ਸ਼ਾਮਲ ਕੀਤਾ ਗਿਆ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.