
Entertainment
0
ਸਲਮਾਨ ਖਾਨ ਨੂੰ ਮਰਵਾਉਣ ਲਈ ਨਾਬਾਲਗਾਂ ਨੂੰ ਵਰਤ ਰਹੇ ਹਨ ਬਿਸ਼ਨੋਈ ਤੇ ਗੋਲਡੀ ਬਰਾੜ ਗਰੋਹ: ਪੁਲੀਸ
- by Aaksh News
- June 5, 2024

ਬੌਲੀਵੁਡ ਅਦਾਕਾਰ ਸਲਮਾਨ ਖਾਨ ਨੂੰ ਧਮਕੀਆਂ ਦੇਣ ਦੇ ਮੱਦੇਨਜ਼ਰ ਆਰੰਭੀ ਜਾਂਚ ਦੌਰਾਨ ਮੁੰਬਈ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗਰੋਹ ਦੇ ਮੈਂਬਰ ਸਲਮਾਨ ਖਾਨ ਦੀ ਹੱਤਿਆ ਨੂੰ ਅੰਜਾਮ ਦੇਣ ਲਈ ਨਾਬਾਲਗਾਂ ਨੂੰ ਵਰਤ ਰਹੇ ਹਨ। ਨਵੀ ਮੁੰਬਈ ਪੁਲੀਸ ਨੇ ਆਪਣੀ ਜਾਂਚ ਦੌਰਾਨ ਲਾਰੈਂਸ ਬਿਸ਼ਨੋਈ ਗਰੋਹ ਦੇ ਮੈਂਬਰ ਅਜੈ ਕਸ਼ਯਪ ਅਤੇ ਇੱਕ ਹੋਰ ਦਰਮਿਆਨ ਹੋਈ ਵੀਡੀਓ ਕਾਲ ਦਾ ਖੁਲਾਸਾ ਕਰਦੇ ਹੋਏ ਅਦਾਕਾਰ ਨੂੰ ਮਾਰਨ ਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਹੈ। ਇਸ ਗੱਲਬਾਤ ਅਨੁਸਾਰ ਆਧੁਨਿਕ ਹਥਿਆਰਾਂ ਦੀ ਸਿਖਲਾਈ ਪ੍ਰਾਪਤ ਸ਼ਾਰਪਸ਼ੂਟਰਾਂ ਨੂੰ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਦੇ ਹੁਕਮਾਂ ਤਹਿਤ ਮੁੰਬਈ, ਠਾਣੇ, ਨਵੀਂ ਮੁੰਬਈ, ਪੁਣੇ, ਰਾਏਗੜ੍ਹ ਅਤੇ ਗੁਜਰਾਤ ਵਿੱਚ ਤਾਇਨਾਤ ਕੀਤਾ ਗਿਆ ਸੀ।