post

Jasbeer Singh

(Chief Editor)

Latest update

ਕਾਂਗਰਸ ਦੇ ਰਾਜਾ ਵੜਿੰਗ 20942 ਵੋਟਾਂ ਨਾਲ ਜੇਤੂ ਕਰਾਰ, ਭਾਜਪਾ ਉਮੀਦਵਾਰ ਬਿੱਟੂ ਦੂਜੇ ਨੰਬਰ 'ਤੇ

post-img

ਲੋਕ ਸਭਾ ਹਲਕਾ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 3 ਲੱਖ 22 ਹਜ਼ਾਰ 224 ਵੋਟਾਂ ਪ੍ਰਾਪਤ ਕਰ ਕੇ ਆਪਣੇ ਨੇੜਲੇ ਵਿਰੋਧੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ 20942 ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ। ਲੁਧਿਆਣਾ ਦੇ ਵੋਟਰਾਂ ਨੇ ਅਗਲੇ 5 ਸਾਲ ਲਈ ਵੜਿੰਗ ਨੂੰ ਲੁਧਿਆਣਾ ਦਾ ਰਾਜਾ ਬਣਾ ਦਿੱਤਾ ਹੈ। ਰਾਜਾ ਵੜਿੰਗ ਵੱਲੋਂ ਲੋਕ ਸਭਾ ਹਲਕਾ ਲੁਧਿਆਣਾ ਤੋਂ ਜਿੱਤ ਪ੍ਰਾਪਤ ਕਰਨ ਨਾਲ ਕਾਂਗਰਸ ਪਾਰਟੀ ਨੇ ਲੋਕ ਸਭਾ ਹਲਕਾ ਲੁਧਿਆਣਾ ਵਿੱਚ ਲਗਾਤਾਰ ਚੌਥੀ ਵਾਰ ਜਿੱਤ ਪ੍ਰਾਪਤ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। 2009 ਵਿੱਚ ਕਾਂਗਰਸ ਪਾਰਟੀ ਦੇ ਮਨੀਸ਼ ਤਿਵਾੜੀ, 2014 ਵਿੱਚ ਕਾਂਗਰਸ ਪਾਰਟੀ ਦੇ ਰਵਨੀਤ ਸਿੰਘ ਬਿੱਟੂ, 2019 ਵਿੱਚ ਕਾਂਗਰਸ ਪਾਰਟੀ ਦੇ ਰਵਨੀਤ ਸਿੰਘ ਬਿੱਟੂ ਅਤੇ 2024 ਦੀ ਲੋਕ ਸਭਾ ਚੋਣ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਜਿੱਤਾ ਪ੍ਰਾਪਤ ਕੀਤੀ ਹੈ। ਇਸ ਵਾਰ ਪੰਜਾਬ ਦੀ ਲੁਧਿਆਣਾ ਲੋਕ ਸਭਾ ਸੀਟ 'ਤੇ ਤਿੱਖਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਮੰਗਲਵਾਰ ਸਵੇਰੇ ਸ਼ੁਰੂ ਹੋਈ ਵੋਟਾਂ ਦੀ ਗਿਣਤੀ 'ਚ ਫਿਲਹਾਲ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਸਭ ਤੋਂ ਅੱਗੇ ਚੱਲ ਰਹੇ ਹਨ।ਦੱਸ ਦੇਈਏ ਕਿ ਉਹ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੇ ਖਿਲਾਫ ਚੋਣ ਲੜ ਰਹੇ ਹਨ। ਸ਼ਾਮ ਨੂੰ ਲੁਧਿਆਣਾ ਪੂਰਬੀ ਤੋਂ ਰਾਜਾ ਵੜਿੰਗ ਨੂੰ ਮਿਲੇ 33609, ਬਿੱਟੂ ਨੂੰ 39625, ਹਲਕਾ ਦੱਖਣੀ ਤੋਂ ਵੜਿੰਗ ਨੂੰ 31406 ਤੇ ਬਿੱਟੂ ਨੂੰ 36330, ਆਤਮ ਨਗਰ ਤੋਂ 30696 ਤੇ ਬਿੱਟੂ ਨੂੰ 22763, ਕੇਂਦਰੀ ਤੋਂ ਰਾਜਾ ਵੜਿੰਗ ਨੂੰ 24155 ਤੇ ਬਿੱਟੂ ਨੂੰ 41450, ਪੱਛਮੀ ਤੋਂ ਵੜਿੰਗ ਨੂੰ 30772 ਤੇ ਬਿੱਟੂ ਨੂੰ 45238, ਉੱਤਰੀ ਤੋਂ ਵੜਿੰਗ ਨੂੰ 22860 ਤੇ ਬਿੱਟੂ ਨੂੰ 43245, ਗਿੱਲ ਤੋਂ ਵੜਿੰਗ ਨੂੰ 54981 ਤੇ ਬਿੱਟੂ ਨੂੰ 30154, ਦਾਖਾ ਤੋਂ ਵੜਿੰਗ ਨੂੰ 40276 ਤੇ ਬਿੱਟੂ ਨੂੰ ਮਹਿਜ 7072 ਅਤੇ ਜਗਰਾਓਂ ਤੋਂ ਵੜਿੰਗ ਨੂੰ 34734 ਤੇ ਬਿੱਟੂ ਨੂੰ 12138 ਵੋਟ ਹਾਸਿਲ ਹੋਏ । ਸ਼ਾਮ ਪੰਜ ਵਜੇ ਤਕ ਰਾਜਾ ਵੜਿੰਗ ਕਾਂਗਰਸ ਨੂੰ 311972 ਵੋਟਾਂ ਜਦਕਿ ਰਵਨੀਤ ਬਿੱਟੂ ਭਾਜਪਾ ਨੂੰ 2,88375 ਹਾਸਲ ਹੋਈਆਂ ਹਨ। ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ 1,78663 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਦੂਜੇ ਪਾਸੇ ਭਾਜਪਾ ਦੇ ਰਵਨੀਤ ਬਿੱਟੂ ਨੂੰ 153372 ਵੋਟਾਂ ਮਿਲੀਆਂ ਹਨ।ਰਾਜਾ ਵੜਿੰਗ ਕਰੀਬ 25000 ਵੋਟਾਂ ਨਾਲ ਬਿੱਟੂ ਤੋਂ ਅੱਗੇ ਚੱਲ ਰਹੇ ਹਨ। ਇਸ ਦੇ ਨਾਲ ਹੀ ਕਾਂਗਰਸ ਨੂੰ ਅਲਵਿਦਾ ਕਹਿ ਚੁੱਕੇ ਤਿੰਨ ਵਾਰ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਇਸ ਵਾਰ ਭਾਜਪਾ ਦੀ ਟਿਕਟ 'ਤੇ ਚੋਣ ਲੜ ਰਹੇ ਹਨ। ਕਾਂਗਰਸ ਵੱਲੋਂ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਆਉਣ ਨਾਲ ਇਹ ਸੀਟ ਹਾਟ ਸੀਟ ਬਣ ਗਈ ਹੈ। ਇਨ੍ਹਾਂ ਤੋਂ ਇਲਾਵਾ 'ਆਪ' ਨੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਅਤੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਨੂੰ ਮੈਦਾਨ 'ਚ ਉਤਾਰਿਆ ਹੈ। ਰਵਨੀਤ ਸਿੰਘ ਬਿੱਟੂ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਇਸ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਸਨ। ਇੱਥੋਂ ਵੀ ਉਹ ਜੇਤੂ ਰਿਹਾ। ਉਨ੍ਹਾਂ ਇਸ ਸੀਟ ਤੋਂ ਅਕਾਲੀ ਦਲ ਦੇ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਆਮ ਆਦਮੀ ਪਾਰਟੀ ਦੇ ਪ੍ਰੋਫੈਸਰ ਤੇਜਪਾਲ ਸਿੰਘ ਗਿੱਲ ਨੂੰ ਹਰਾਇਆ।

Related Post