
ਭਾਜਪਾ ਆਗੂ ਬੋਨੀ ਅਜਨਾਲਾ ਨੇ ਦਿੱਤਾ ਵਿਵਾਦਤ ਬਿਆਨ, ਸੋਸ਼ਲ ਮੀਡੀਆ 'ਤੇ ਨਿਖੇਧੀ ਤੋਂ ਬਾਅਦ ਮੰਗੀ ਮਾਫ਼ੀ
- by Aaksh News
- May 2, 2024

ਬੋਨੀ ਨੇ ਇਸ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮੇਰੀ ਅਜਿਹੀ ਕੋਈ ਭਾਵਨਾ ਨਹੀਂ ਸੀ। ਬਿਆਨ ਨਾਲ ਛੇੜਛਾੜ ਕੀਤੀ ਗਈ ਹੈ ਜਿਹੜਾ ਮੇਰਾ ਧਰਮ ਹੈ, ਉਹ ਸਰਬਸਾਂਝੀਵਾਲਤਾ ਦੀ ਪ੍ਰੇਰਨਾ ਦਿੰਦਾ ਹੈ। ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹਾਂ। ਇਸ ਬਿਆਨ ਨਾਲ ਜਿਸ ਨੂੰ ਵੀ ਠੇਸ ਪਹੁੰਚੀ ਹੈ, ਮੈਂ ਮਾਫ਼ੀ ਮੰਗਦਾ ਹਾਂ। ਵਾਹਿਗੁਰੂ ਜੀ ਬਖਸ਼ਣਹਾਰ ਹਨ। ਭਾਜਪਾ ਆਗੂ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਵਿਵਾਦਤ ਬਿਆਨ ਦਿੱਤਾ ਹੈ। ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੇ ਹੱਕ 'ਚ ਅਜਨਾਲਾ 'ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਬੋਨੀ ਨੇ ਕਿਹਾ ਕਿ ਵੱਡੇ ਭਰਾ ਪ੍ਰਭੂ ਯਿਸੂ ਮਸੀਹ ਹਨ ਤੇ ਸਭ ਤੋਂ ਛੋਟਾ ਬੱਚਾ ਸਿੱਖ ਧਰਮ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਨੂੰ ਸਾਢੇ ਪੰਜ ਸੌ ਸਾਲ ਹੋਏ ਹਨ, ਇਸ ਲਈ ਸਿੱਖ ਧਰਮ ਛੋਟਾ ਭਰਾ ਹੈ, ਵੱਡਾ ਭਰਾ ਪ੍ਰਭੂ ਯਿਸੂ ਮਸੀਹ ਹੈ। ਇਸ ਬਿਆਨ ਲਈ ਇੰਟਰਨੈੱਟ ਮੀਡੀਆ 'ਤੇ ਬੋਨੀ ਦੀ ਕਾਫੀ ਆਲੋਚਨਾ ਹੋ ਰਹੀ ਹੈ। ਯੂਜ਼ਰਜ਼ ਉਨ੍ਹਾਂ ਲਈ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ ਕਰ ਰਹੇ ਹਨ। ਬੋਨੀ ਨੇ ਇਸ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮੇਰੀ ਅਜਿਹੀ ਕੋਈ ਭਾਵਨਾ ਨਹੀਂ ਸੀ। ਬਿਆਨ ਨਾਲ ਛੇੜਛਾੜ ਕੀਤੀ ਗਈ ਹੈ ਜਿਹੜਾ ਮੇਰਾ ਧਰਮ ਹੈ, ਉਹ ਸਰਬਸਾਂਝੀਵਾਲਤਾ ਦੀ ਪ੍ਰੇਰਨਾ ਦਿੰਦਾ ਹੈ। ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹਾਂ। ਇਸ ਬਿਆਨ ਨਾਲ ਜਿਸ ਨੂੰ ਵੀ ਠੇਸ ਪਹੁੰਚੀ ਹੈ, ਮੈਂ ਮਾਫ਼ੀ ਮੰਗਦਾ ਹਾਂ। ਵਾਹਿਗੁਰੂ ਜੀ ਬਖਸ਼ਣਹਾਰ ਹਨ। ਮੇਰੀ ਗ਼ਲਤ ਭਾਵਨਾ ਨਹੀਂ ਸੀ। ਕਿਸੇ ਨੇ ਬਿਆਨ ਨਾਲ ਛੇੜਛਾੜ ਕੀਤੀ ਹੈ। ਬੋਨੀ ਨੇ ਇਸ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮੇਰੀ ਅਜਿਹੀ ਕੋਈ ਭਾਵਨਾ ਨਹੀਂ ਸੀ। ਬਿਆਨ ਨਾਲ ਛੇੜਛਾੜ ਕੀਤੀ ਗਈ ਹੈ ਜਿਹੜਾ ਮੇਰਾ ਧਰਮ ਹੈ, ਉਹ ਸਰਬਸਾਂਝੀਵਾਲਤਾ ਦੀ ਪ੍ਰੇਰਨਾ ਦਿੰਦਾ ਹੈ। ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹਾਂ। ਇਸ ਬਿਆਨ ਨਾਲ ਜਿਸ ਨੂੰ ਵੀ ਠੇਸ ਪਹੁੰਚੀ ਹੈ, ਮੈਂ ਮਾਫ਼ੀ ਮੰਗਦਾ ਹਾਂ। ਵਾਹਿਗੁਰੂ ਜੀ ਬਖਸ਼ਣਹਾਰ ਹਨ। ਮੇਰੀ ਗ਼ਲਤ ਭਾਵਨਾ ਨਹੀਂ ਸੀ। ਕਿਸੇ ਨੇ ਬਿਆਨ ਨਾਲ ਛੇੜਛਾੜ ਕੀਤੀ ਹੈ।