

ਆਈ. ਐਫ. ਐਸ. ਅਧਿਕਾਰੀ ਕੀਤੀ ਦਿੱਲੀ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ’ਚ ਇਕ ਆਈ. ਐਫ. ਐਸ. ਅਧਿਕਾਰੀ ਵਲੋਂ ਦਿੱਲੀ ਦੇ ਚਾਣਕਿਆਪੁਰੀ ’ਚ ਬਿਲਡਿੰਗ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ, ਜਿਸ ਦੇ ਚਲਦਿਆਂ ਖੇਤਰ ਵਿਚ ਸਹਿਮ ਪਾਇਆ ਜਾ ਰਿਹਾ ਹੈ।ਉਕਤ ਘਟਨਾ ਦੇ ਵਾਪਰਨ ਤੇ ਜਾਂਚ ਕਰਨ ਲਈ ਪੁਲਸ ਮੌਕੇ ’ਤੇ ਪਹੁੰਚ ਗਈ ਹੈ । ਪਾਪਤ ਜਾਣਕਾਰੀ ਮੁਤਾਬਕ ਖ਼ੁਦਕੁਸ਼ੀ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ ਤੇ ਆਈ. ਐਫ਼. ਐਸ. ਅਧਿਕਾਰੀ ਦੀ ਮੌਤ ਦਾ ਕਾਰਨ ਪੁਲਸ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ।