

ਬੀ ਕੇ ਯੂ ਰਾਜੇਵਾਲ ਨੇ ਬਨੇਰਾ ਖੁਰਦ ਵਿੱਚ ਬਣਾਈ ਨਵੀਂ ਇਕਾਈ ਨਾਭਾ 10 ਅਕਤੂਬਰ 2025 : ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਬਲਾਕ ਨਾਭਾ ਦੇ ਪਿੰਡ ਬਨੇਰਾ ਖੁਰਦ ਵਿੱਚ ਨਵੀਂ ਇਕਾਈ ਦੀ ਚੋਣ ਕੀਤੀ। ਰਾਜੇਵਾਲ ਜਥੇਬੰਦੀ ਦੀਆਂ ਨੀਤੀਆਂ ਨਾਲ ਸਹਿਮਤੀ ਪ੍ਰਗਟ ਕਰਦਿਆਂ ਪਿੰਡ ਵਾਸੀਆਂ ਨੇ ਪਿੰਡ ਦੇ ਗੁਰੂ ਘਰ ਵਿਖੇ ਇਕੱਠੇ ਹੋ ਕੇ ਸਰਬ ਸੰਮਤੀ ਨਾਲ ਕਮੇਟੀ ਦੀ ਚੋਣ ਕੀਤੀ। ਇਸ ਮੌਕੇ ਬਲਾਕ ਦੇ ਪ੍ਰਧਾਨ ਅੱਛਰ ਸਿੰਘ ਭੋਜੋ ਮਾਜਰੀ, ਘੁੰਮਣ ਸਿੰਘ ਰਾਜਗੜ ਅਤੇ ਹਰਦੀਪ ਸਿੰਘ ਘਨੁੜਕੀ ਸਕੱਤਰ ਪੰਜਾਬ ਹਾਜ਼ਰ ਰਹੇ। ਜਥੇਬੰਦੀ ਬਾਰੇ ਹਰਦੀਪ ਸਿੰਘ, ਘੁੰਮਣ ਸਿੰਘ ਅਤੇ ਅੱਛਰ ਸਿੰਘ ਨੇ ਪਿੰਡ ਵਾਸੀਆਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਕਿਸਾਨੀ ਮਸਲਿਆਂ ਬਾਰੇ ਖੁੱਲ ਕੇ ਚਰਚਾ ਕੀਤੀ ਗਈ।ਨਵੀਂ ਬਣੀ ਕਮੇਟੀ ਵਿੱਚ ਪਰਵਿੰਦਰ ਸਿੰਘ ਨੂੰ ਪ੍ਰਧਾਨ, ਹਰਦੇਵ ਸਿੰਘ ਜਨਰਲ ਸਕੱਤਰ, ਸੁਖਦਰਸ਼ਨ ਸਿੰਘ ਖਜ਼ਾਨਚੀ, ਧਰਮਪਾਲ ਸਿੰਘ ਅਤੇ ਬਲਵੀਰ ਸਿੰਘ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਬਾਕੀ ਮੈਂਬਰਾਂ ਦੀ ਚੋਣ ਵੀ ਸਰਬ ਸੰਮਤੀ ਨਾਲ ਮੌਕੇ 'ਤੇ ਹੀ ਕੀਤੀ ਗਈ। ਇਸ ਮੌਕੇ ਪ੍ਰਧਾਨ ਪਰਵਿੰਦਰ ਸਿੰਘ ਨੇ ਆਗੂਆਂ ਨੂੰ ਭਰੋਸਾ ਦਵਾਇਆ ਕਿ ਉਹ ਸ਼ੱਤ ਪ੍ਰਤੀਸ਼ੱਤ ਜਥੇਬੰਦੀਆਂ ਦੀਆਂ ਨੀਤੀਆਂ ਨੂੰ ਅਪਣਾਉਣਗੇ ਅਤੇ ਹਮੇਸ਼ਾ ਜਥੇਬੰਦੀ ਦੀ ਚੜ੍ਹਦੀ ਕਲਾ ਲਈ ਕੰਮ ਕਰਨਗੇ।