ਬਲਾਕ ਭੁਨਰਹੇੜੀ ਦੇ ਬੀ. ਡੀ. ਪੀ. ਓ. ਦਫਤਰ ਵਿਚ ਐਨ. ਓ. ਸੀ. ਦੇਣ ਵਿਚ ਦੇਰੀ ਹੋਣ ਤੇ ਉਮੀਦਵਾਰ ਭੜਕਿਆ
- by Jasbeer Singh
- October 1, 2024
ਬਲਾਕ ਭੁਨਰਹੇੜੀ ਦੇ ਬੀ. ਡੀ. ਪੀ. ਓ. ਦਫਤਰ ਵਿਚ ਐਨ. ਓ. ਸੀ. ਦੇਣ ਵਿਚ ਦੇਰੀ ਹੋਣ ਤੇ ਉਮੀਦਵਾਰ ਭੜਕਿਆ ਪਟਿਆਲਾ : ਜਿ਼ਲਾ ਪਟਿਆਲਾ ਦੇ ਕਸਬਾ ਤੇ ਬਲਾਕ ਭੁਨਰਹੇੜੀ ਦੇ ਬੀਡੀਪੀਓ ਦਫਤਰ `ਚ ਉਸ ਸਮੇਂ ਦੌਰਾਨ ਸਰਪੰਚੀ ਦੇ ਉਮੀਦਵਾਰ ਵਲੋਂ ਬੀ. ਡੀ. ਪੀ. ਓ. `ਤੇ ਕੰਮ ਨਾ ਕਰਨ ਨੂੰ ਲੈ ਕੇ ਹੰਗਾਮਾ ਹੋ ਗਿਆ ਜਿਸਦੇ ਜਵਾਬ `ਚ ਬੀ. ਡੀ. ਪੀ. ਓ. ਨੇ ਤਹਿਸ਼ `ਚ ਆਉਂਦਿਆਂ ਉਮੀਦਵਾਰ ਨੂੰ ਥਾਣੇ `ਚ ਡੱਕ ਦੇਣ ਦੀ ਧਮਕੀ ਦਿੱਤੀ ਗਈ, ਇਸ ਦੌਰਾਨ ਦੋਵਾਂ ਵਲੋਂ ਇਕ-ਦੂਜੇ ਲਈ ਭੱਦੀ ਸ਼ਬਦਾਵਲੀ ਵੀ ਵਰਤੀ ਗਈ । ਸੂਤਰਾਂ ਅਨੁਸਾਰ ਪਿੰਡ ਜਲਵੇੜਾ ਦਾ ਇਕ ਵਿਅਕਤੀ ਐਨਓਸੀ ਲੈਣ ਦੇ ਸਬੰਧ `ਚ ਦਫਤਰ ਆਇਆ ਸੀ ਪਰ ਇਥੇ ਕੰਮ `ਚ ਦੇਰੀ ਹੋਣ ਕਰਕੇ ਰੌਲਾ ਸ਼ੁਰੂ ਹੋਇਆ ਸੀ। ਦੇਖਦੇ-ਦੇਖਦੇ ਬੀਡੀਪੀਓ ਵੀ ਰੌਲਾ ਪਾਉਣ ਵਾਲੇ ਵਿਅਕਤੀ ਨੂੰ ਸਿੱਧਾ ਹੋ ਗਿਆ। ਇਸ ਮਾਮਲੇ ਬਾਰੇ ਬੀਡੀਪੀਓ ਬਲਾਕ ਭੁਨਰਹੇੜੀ ਮੋਹਿੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਵਿਅਕਤੀ ਰੌਲਾ ਪਾਉਂਦਾ ਦਫਤਰ `ਚ ਆਇਆ ਤੇ ਸਰਕਾਰੀ ਕਾਗਜ਼ ਖਿਲਾਰ ਕੇ ਮਾੜਾ ਬੋਲਣਾ ਸ਼ੁਰੂ ਕਰ ਦਿੱਤਾ। ਬੀਡੀਪੀਓ ਅਨੁਸਾਰ ਇਸ ਵਿਅਕਤੀ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਹੰਗਾਮਾ ਕਰਦਿਆਂ ਜਾਣਬੁੱਝ ਕੇ ਸਰਕਾਰੀ ਕੰਮ `ਚ ਵਿਗਨ ਪਾਇਆ, ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.