post

Jasbeer Singh

(Chief Editor)

Punjab

ਇੱਕ ਦੂੱਜੇ ਦੇ ਖੂਨ ਪਿਆਸੇ ਬਣੇ ਦੋ ਸਗੇ ਭਰਾ, ਜਮੀਨ ਦੇ ਇੱਕ ਟੁਕੜੇ ਲਈ ਖੂਨ ਦੇ ਰਿਸ਼ਤੇ ਹੋਏ ਤਾਰ - ਤਾਰ

post-img

ਜਮੀਨ ਦੇ ਇੱਕ ਟੁਕੜੇ ਲਈ ਖੂਨ ਦੇ ਰਿਸ਼ਤੇ ਹੋਏ ਤਾਰ - ਤਾਰ ਫਿਰੋਜ਼ਪੁਰ (14-AUGUST-2024 ): ਖ਼ਬਰ ਹੈ ਫਿਰੋਜ਼ਪੁਰ ਤੋਂ ਲਾਲਚ ਇੰਨਾ ਵੱਧ ਗਿਆ ਹੈ ਕਿ ਲੋਕ ਆਪਣੇ ਭਰਾਵਾਂ ਦੇ ਖੂਨ ਦੇ ਪਿਆਸੇ ਹਨ ਅਤੇ ਇੱਕ ਦੂਜੇ ਨੂੰ ਮਾਰਨ ਤੋਂ ਵੀ ਪਿੱਛੇ ਨਹੀਂ ਹਟ ਰਹੇ। ਅਜਿਹਾ ਹੀ ਇੱਕ ਮਾਮਲਾ ਫ਼ਿਰੋਜ਼ਪੁਰ ਦੇ ਪਿੰਡ ਮਮਦੋਟ ਦੇ ਪਿੰਡ ਗੰਢੂ ਕਿਲਚਾ ਤੋਂ ਸਾਹਮਣੇ ਆਇਆ ਹੈ, ਜਿੱਥੇ ਜ਼ਮੀਨ ਦੇ ਇੱਕ ਹਿੱਸੇ ਨੂੰ ਲੈ ਕੇ ਦੋ ਚਚੇਰੇ ਭਰਾਵਾਂ ਨੇ ਇੱਕ ਦੂਜੇ ਦੇ ਪਰਿਵਾਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।ਉਨ੍ਹਾਂ 'ਤੇ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਅਤੇ ਹੁਣ ਦੋਵੇਂ ਪਰਿਵਾਰਾਂ ਦੇ ਪੰਜ ਵਿਅਕਤੀ ਹਸਪਤਾਲ 'ਚ ਜ਼ੇਰੇ ਇਲਾਜ ਹਨ, ਜਾਣਕਾਰੀ ਅਨੁਸਾਰ ਪਿੰਡ ਗੰਢੂ ਕਿੱਲਾ ਦੇ ਰਹਿਣ ਵਾਲੇ ਦਰਸ਼ਨ ਸਿੰਘ ਦੀ ਦਾਦੀ ਨੇ ਜ਼ਮੀਨ ਦਾ ਇਕ ਟੁਕੜਾ ਆਪਣੇ ਨਾਂਅ ਕਰਵਾ ਦਿੱਤਾ ਹੈ ਪਰ ਮਾਂ ਦਾ ਦੂਸਰਾ ਪਚਾਹੁੰਦਾ ਸੀ ਕਿ ਉਸ ਦੀ ਮਾਂ ਜ਼ਮੀਨ ਦਾ ਟੁਕੜਾ ਉਸ ਦੇ ਪੁੱਤਰ ਰਵੀ ਨੂੰ ਸੌਂਪ ਦੇਵੇ, ਦੋਵਾਂ ਦਾ ਮਾਮਲਾ ਪਹਿਲਾਂ ਅਦਾਲਤ ਵਿਚ ਪਹੁੰਚਿਆ ਅਤੇ ਜਦੋਂ ਦੋਵਾਂ ਪਰਿਵਾਰਾਂ ਵਿਚ ਗੱਲ ਨਾ ਬਣੀ ਤਾਂ ਉਹ ਇਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ। ਸਭ ਤੋਂ ਪਹਿਲਾਂ ਮੇਜਰ ਸਿੰਘ ਨੇ ਆਪਣੇ ਚਚੇਰੇ ਭਰਾ ਦਰਸ਼ਨ ਸਿੰਘ ਦੀ ਬਜ਼ੁਰਗ ਮਾਤਾ ਦੇ ਘਰ ਡੰਡੇ ਨਾਲ ਹਮਲਾ ਕਰ ਦਿੱਤਾ, ਤੇਜ਼ਧਾਰ ਹਥਿਆਰਾਂ ਨਾਲ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ, ਸੁਰਜੀਤ ਸਿੰਘ ਦੀ ਪਤਨੀ ਦੇ ਕੱਪੜੇ ਪਾੜ ਦਿੱਤੇ, ਉਸ ਨੂੰ ਜ਼ਲੀਲ ਕੀਤਾ ਅਤੇ ਉਸ ਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ ਅਤੇ ਬਜ਼ੁਰਗ ਔਰਤ ਦਾ ਕਤਲ ਕਰ ਦਿੱਤਾ। ਉਸ ਦੇ ਸਿਰ 'ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਕੀਤੇ ਗਏ ਅਤੇ ਜ਼ਖਮੀ ਹਾਲਤ 'ਚ ਦਾਖਲ ਕਰਵਾਇਆ ਗਿਆ।

Related Post