post

Jasbeer Singh

(Chief Editor)

Haryana News

ਅੰਤਰਰਾਸ਼ਟਰੀ ਐਥਲੀਟ ਦੀ ਰੇਲਵੇ ਫਾਟਕ ਨੇੜੇਓਂ ਮਿਲੀ ਲਾਸ਼

post-img

ਅੰਤਰਰਾਸ਼ਟਰੀ ਐਥਲੀਟ ਦੀ ਰੇਲਵੇ ਫਾਟਕ ਨੇੜੇਓਂ ਮਿਲੀ ਲਾਸ਼ ਸੋਨੀਪਤ, 24 ਮਾਰਚ 2026 : ਚੰਡੀਗੜ੍ਹ ਵਿਖੇ ਆਯੋਜਿਤ ਖੇਡਾਂ ਵਿਚ ਦੋ ਸੋਨ ਤਮਗੇ ਜਿੱਤ ਕੇ ਟ੍ਰੇਨ ਰਾਹੀਂ ਘਰ ਜਾ ਰਹੇ ਅੰਤਰਰਾਸ਼ਟਰੀ ਐਥਲੀਟ ਦੀ ਲਾਸ਼ ਰੇਲਵੇ ਫਾਟਕਾਂ ਨੇੜੇਓਂ ਮਿਲੀ ਹੈ। ਕੌਣ ਹਨ ਇਹ ਅੰਤਰਰਾਸ਼ਟਰੀ ਐਥਲੀਟ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿਖੇ ਹੋਈਆਂ ਖੇਡਾਂ ਵਿਚ ਹਿੱਸਾ ਲੈ ਕੇ ਦੋ ਗੋਲਡ ਮੈਡਲ ਜਿੱਤਣ ਤੋਂ ਬਾਅਦ ਸ਼ਤਾਬਦੀ ਰੇਲ ਰਾਹੀਂ ਘਰ ਜਾ ਰਹੇ ਅੰਤਰਰਾਸ਼ਟਰੀ ਖਿਡਾਰੀ ਫੂਲ ਕੰਵਰ ਦੀ ਲਾਸ਼ ਐਤਵਾਰ ਰਾਤ ਵੇਲੇ ਰਾਠਧਨਾ ਅਤੇ ਨਰੇਲਾ ਸਟੇਸ਼ਨ ਵਿਚਕਾਰ ਸਫੀਆਬਾਦ ਫਾਟਕਾਂ ਨੇੜੇ ਤੋਂ ਮਿਲਣ ਨਾਲ ਖੇਡ ਜਗਤ ਵਿਚ ਸੋਗ ਛਾ ਗਿਆ ਹੈ। ਪੁਲਸ ਨੇ ਪਛਾਣ ਤੋਂ ਬਾਅਦ ਪੋਸਟਮਾਰਟਮ ਕਰਵਾ ਲਾਸ਼ ਕੀਤੀ ਪਰਿਵਾਰਕ ਮੈਂਬਰਾਂ ਹਵਾਲੇ ਰੇਲਵੇ ਫਾਟਕ ਨੇੜੇ ਤੋਂ ਬਰਾਮਦ ਹੋਈ ਫੂਲ ਕੰਵਰ ਦੀ ਲਾਸ਼ ਦੀ ਪਛਾਣ ਤੋਂ ਬਾਅਦ ਜੀ. ਆਰ. ਪੀ. ਨੇ ਸੋਮਵਾਰ ਨੂੰ ਪੋਸਟਮਾਰਟਮ ਕਰਵਾ ਕੇ ਦੇਹ ਵਾਰਸਾਂ ਨੂੰ ਸੌਂਪ ਦਿੱਤੀ ਹੈ । ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਟ੍ਰੇਨ ਤੋਂ ਧੱਕਾ ਦਿੱਤੇ ਜਾਣ ਦਾ ਖ਼ਦਸ਼ਾ ਪ੍ਰਗਟ ਕਰਦਿਆਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ।

Related Post

Instagram