

ਸ਼ੂਟਰਾਂ ਨੂੰ ਪਨਾਹ ਦੇਣ ਵਾਲਿਆਂ ਦੱਸਿਆ ਦੋਵੇਂ ਸ਼ੂਟਰ ਚਿੱਟੇ ਦੇ ਹਨ ਆਦੀ ਅੰਮ੍ਰਿਤਸਰ : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਦੇ ਪਿੰਡ ਦੁਬਰਜੀ ਵਿਖੇ ਐਨ. ਆਰ. ਆਈ. ਤੇ ਘਰ ਅੰਦਰ ਵੜ ਕੇ ਗੋਲੀਆਂ ਮਾਰ ਕੇ ਜ਼ਖ਼ਮੀ ਕਰਨ ਵਾਲੇ ਦੋਵੇਂ ਸ਼ੂਟਰ ਚਿੱਟੇ ਦੇ ਆਦੀ ਹਨ ਤੇ ਇਨ੍ਹਾਂ ਦੋਹਾਂ ਨੇ ਵਾਰਦਾਤ ਤੋਂ ਬਾਅਦ ਜਲੰਧਰ ਤੋਂ ਚਿੱਟਾ ਵੀ ਲਿਆ ਸੀ। ਉਕਤ ਖੁਲਾਸਾ ਦੋਵੇਂ ਸ਼ੂਟਰਾਂ ਨੂੰ ਪਨਾਹ ਦੇਣ ਵਾਲੇ ਵਿਅਕਤੀਆਂ ਨੇ ਪੁਲਸ ਅੱਗੇ ਕੀਤਾ।