
ਬ੍ਰਿਟਿਸ਼ ਕੋ ਐਡ ਸਕੂਲ ਦੇ ਲੜਕਿਆਂ ਨੇ ਬਲਾਕ ਪੱਧਰੀ ਫੁੱਟਬਾਲ ਟੂਰਨਾਮੈਂਟ ਵਿੱਚ ਜਿੱਤਿਆ ਗੋਲਡ ਮੈਡਲ
- by Jasbeer Singh
- October 10, 2025

ਬ੍ਰਿਟਿਸ਼ ਕੋ ਐਡ ਸਕੂਲ ਦੇ ਲੜਕਿਆਂ ਨੇ ਬਲਾਕ ਪੱਧਰੀ ਫੁੱਟਬਾਲ ਟੂਰਨਾਮੈਂਟ ਵਿੱਚ ਜਿੱਤਿਆ ਗੋਲਡ ਮੈਡਲ ਪਟਿਆਲਾ, 10 ਅਕਤੂਬਰ 2025 : ਬਲਾਕ ਪਟਿਆਲਾ-2 ਦਾ ਬਲਾਕ ਪੱਧਰੀ ਫੁੱਟਬਾਲ ਟੂਰਨਾਮੈਂਟ ਸਰਕਾਰੀ ਐਲੀਮੈਂਟਰੀ ਸਕੂਲ ਅਰਾਈ ਮਾਜਰਾ ਪਟਿਆਲਾ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਵੱਖ-ਵੱਖ ਸੈਂਟਰਾਂ ਦੀਆਂ ਟੀਮਾਂ ਨੇ ਭਾਗ ਲਿਆ। ਟੂਰਨਾਮੈਂਟ ਦੇ ਸਾਰੇ ਹੀ ਮੈਚ ਬਹੁਤ ਹੀ ਰੋਮਾਂਚਕ ਰਹੇ। ਲੜਕਿਆਂ ਦੇ ਅੰਡਰ-11 ਫੁੱਟਬਾਲ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਸੈਂਟਰ ਮਲਟੀਪਰਪਜ਼ ਅਤੇ ਸੈਂਟਰ ਵਿਕਟੋਰੀਆਂ ਵਿਚਕਾਰ ਹੋਇਆ। ਸੈਂਟਰ ਵਿਕਟੋਰੀਆਂ ਨੇ ਸੈਂਟਰ ਮਲਟੀਪਰਪਜ਼ ਨੂੰ 1-0 ਦੇ ਗੋਲ ਅੰਤਰ ਨਾਲ ਹਰਾ ਕੇ ਗੋਲਡ ਮੈਡਲ ਹਾਸਲ ਕੀਤਾ। ਸੈਂਟਰ ਵਿਕਟੋਰੀਆ ਦੀ ਅੰਡਰ-11 ਲੜਕਿਆਂ ਦੀ ਟੀਮ ਵਿੱਚ ਬ੍ਰਿਟਿਸ਼ ਕੋ ਐਡ ਸਕੂਲ ਦਾ ਮਨਕੀਰਤ ਸਿੰਘ ਮੱਲਣ, ਰਿਤਿਸ਼ ਸਿੰਗਲਾ, ਰੁਦਰ ਸ਼ਰਮਾ, ਗੁਰਨਿਵਾਜ਼ ਸਿੰਘ, ਜੈਕਸ ਅਗਰਵਾਲ, ਉਦੇਵੀਰ ਸਿੰਘ, ਜਪਤੇਸ ਸਿੰਘ, ਪ੍ਰਭਗੀਤ ਸਿੰਘ, ਆਦਵਿਕ ਗੋਇਲ, ਲਵਰਾਜ ਸਿੰਘ, ਸੂਰਜ ਸਿੰਘ ਸਿੱਧੂ ਅਤੇ ਗੁਰਵੰਸ਼ ਸਿੰਘ ਮਾਟਾ ਸ਼ਾਮਲ ਸਨ। ਸ੍ਰੀਮਤੀ ਮਮਤਾ ਰਾਣੀ ਜੀ (ਪੀ.ਟੀ.ਆਈ., ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ, ਪਟਿਆਲਾ) ਨੇ ਕਿਹਾ ਕਿ ਬਲਾਕ ਪਟਿਆਲਾ-2 ਵਿਖੇ ਪ੍ਰਾਇਮਰੀ ਖੇਡਾਂ ਅਤੇ ਖੇਡਾਂ ਵਿੱਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਦੀ ਰਿਫਰੈਸ਼ਮੈਂਟ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ। ਮਿਸ ਸੰਦੀਪ ਕੌਰ ਜੀ (ਟੀਚਰ, ਬ੍ਰਿਟਿਸ਼ ਕੋ ਐਡ ਸਕੂਲ ਪਟਿਆਲਾ) ਨੇ ਕਿਹਾ ਕਿ ਉਹਨਾਂ ਦੇ ਸਕੂਲ ਦੇ ਖਿਡਾਰੀ ਪਿਛਲੇ ਕਾਫੀ ਸਮੇਂ ਤੋਂ ਇਸ ਟੂਰਨਾਮੈਂਟ ਦੀ ਤਿਆਰੀ ਕਰ ਰਹੇ ਸਨ, ਜਿਸ ਦੇ ਨਤੀਜੇ ਵੱਜੋਂ ਉਹਨਾਂ ਨੂੰ ਇਹ ਸਫਲਤਾ ਮਿਲੀ ਹੈ। ਮਿਸ ਕਿਰਨਜੋਤ ਕੌਰ ਜੀ (ਟੀਚਰ, ਬ੍ਰਿਟਿਸ਼ ਕੋ ਐਡ ਸਕੂਲ ਪਟਿਆਲਾ) ਨੇ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਉਹਨਾਂ ਦੇ ਸਕੂਲ ਦੇ ਖਿਡਾਰੀ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਵੀ ਚੰਗਾ ਪ੍ਰਦਰਸ਼ਨ ਕਰਨਣਗੇ। ਇਸ ਮੌਕੇ ਤੇ ਸ੍ਰੀ ਮਨਪ੍ਰੀਤ ਸਿੰਘ, ਸ੍ਰੀ ਪੂਰਨ ਸਿੰਘ,ਸ੍ਰੀ ਆਦਰਸ਼ ਬਾਂਸਲ, ਸ੍ਰੀ ਜਸਪਿੰਦਰ ਸਿੰਘ, ਮਿਸ ਸ਼ੈਲੀ, ਸ੍ਰੀ ਅਮਨਦੀਪ ਸਿੰਘ ਅਤੇ ਹੋਰ ਅਧਿਆਪਕ ਮੋਜੂਦ ਸਨ ।