post

Jasbeer Singh

(Chief Editor)

crime

ਭਰਾ ਨੇ ਕੀਤਾ ਭੈਣ ਨੂੰ ਪਿਆਰ ਕਰਨ ਵਾਲੇ ਦੋਸਤ ਦਾ ਕਤਲ

post-img

ਭਰਾ ਨੇ ਕੀਤਾ ਭੈਣ ਨੂੰ ਪਿਆਰ ਕਰਨ ਵਾਲੇ ਦੋਸਤ ਦਾ ਕਤਲ ਮੁੰਬਈ : ਮਹਾਰਾਸ਼ਟਰ ਦੇ ਠਾਣੇ ‘ਚ ਅਜਿਹੀ ਵਾਰਦਾਤ ਸਾਹਮਣੇ ਆਈ ਹੈ, ਜਿਸ ਨੇ ਪੁਲਿਸ ਨੂੰ ਵੀ ਹੈਰਾਨ ਕਰ ਦਿੱਤਾ ਹੈ । ਇੱਥੇ ਆਪਣੇ ਪਿਆਰ ਦੀ ਕੀਮਤ ਇਨਸਾਨ ਨੂੰ ਜਾਨ ਨਾਲ ਚੁਕਾਉਣੀ ਪਈ। ਮ੍ਰਿਤਕ ਨੂੰ ਆਪਣੇ ਦੋਸਤ ਦੀ ਭੈਣ ਨਾਲ ਪਿਆਰ ਹੋ ਗਿਆ ਸੀ । ਦੋਸਤ ਨੇ ਉਸ ਨੂੰ ਇਸ ਬਾਰੇ ਕਈ ਵਾਰ ਚੇਤਾਵਨੀ ਦਿੱਤੀ ਪਰ ਉਹ ਨਹੀਂ ਮੰਨਿਆ । ਇਕ ਦਿਨ ਦੋਸ਼ੀ ਨੇ ਆਪਣੇ ਦੋਸਤ ਨੂੰ ਆਪਣੇ ਘਰ ਬੁਲਾਇਆ ਅਤੇ ਫਿਰ ਉਸ ਨੂੰ ਰੱਜ ਕੇ ਸ਼ਰਾਬ ਪਿਲਾਈ । ਜਦੋਂ ਨਸ਼ੇ ‘ਚ ਧੁੱਤ ਵਿਅਕਤੀ ਦੇ ਹੋਸ਼ ਉੱਡ ਗਏ ਤਾਂ ਦੋਸ਼ੀ ਨੇ ਚਾਕੂ ਨਾਲ ਉਸ ਦੀ ਗਰਦਨ ਵੱਢ ਦਿੱਤੀ । ਮੁਲਜ਼ਮ ਇੱਥੇ ਹੀ ਨਹੀਂ ਰੁਕਿਆ । ਆਪਣੇ ਦੋਸਤ ਦਾ ਕਤਲ ਕਰਨ ਤੋਂ ਬਾਅਦ ਉਸ ਨੇ ਲਾਸ਼ ਦੇ ਸੱਤ ਟੁਕੜੇ ਕਰ ਦਿੱਤੇ, ਪੇਂਟ ਦੀਆਂ ਚਾਰ ਬਾਲਟੀਆਂ ਵਿੱਚ ਭਰ ਕੇ ਪਲਾਸਟਿਕ ਦੇ ਥੈਲੇ ਵਿੱਚ ਪਾ ਕੇ ਗੋਰਾਈ ਬੀਚ ’ਤੇ ਸੁੱਟ ਦਿੱਤੇ। ਕਤਲ ਦੀ ਇਹ ਘਟਨਾ 31 ਅਕਤੂਬਰ ਨੂੰ ਵਾਪਰੀ ਸੀ । ਜਾਣਕਾਰੀ ਮੁਤਾਬਕ ਮੁੰਬਈ ਪੁਲਸ ਨੇ ਉਸ ਨੂੰ ਦੋਸਤ ਦੀ ਬੇਰਹਿਮੀ ਨਾਲ ਹੱਤਿਆ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ । ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਪਛਾਣ ਮੁਹੰਮਦ ਸੱਤਾਰ ਵਜੋਂ ਹੋਈ ਹੈ। ਇਲਜ਼ਾਮ ਹੈ ਕਿ ਮੁਹੰਮਦ ਸੱਤਾਰ ਨੇ ਆਪਣੇ ਦੋਸਤ ਦਾ ਕਤਲ ਕੀਤਾ, ਲਾਸ਼ ਦੇ ਕਈ ਟੁਕੜੇ ਕਰ ਦਿੱਤੇ ਅਤੇ ਫਿਰ ਗੋਰਾਈ ਬੀਚ ‘ਤੇ ਸੁੱਟ ਦਿੱਤਾ । ਪੁਲਸ ਨੇ ਦੱਸਿਆ ਕਿ ਲਾਸ਼ ਦੇ ਟੁਕੜੇ ਐਤਵਾਰ ਨੂੰ ਗੋਰਾਈ ਬੀਚ ਤੋਂ ਪਲਾਸਟਿਕ ਦੇ ਕੈਰੀਬੈਗ ‘ਚੋਂ ਬਰਾਮਦ ਕੀਤੇ ਗਏ। ਉਦੋਂ ਤੋਂ ਲਾਸ਼ ਦੀ ਸ਼ਨਾਖਤ ਕਰਨ ਅਤੇ ਮੁਲਜ਼ਮਾਂ ਨੂੰ ਫੜਨ ਦੀ ਕਾਰਵਾਈ ਜਾਰੀ ਸੀ । ਪੁਲਸ ਨੇ ਦੱਸਿਆ ਕਿ ਮ੍ਰਿਤਕ ਨੂੰ ਦੋਸ਼ੀ ਮੁਹੰਮਦ ਸੱਤਾਰ ਦੀ ਭੈਣ ਨਾਲ ਪਿਆਰ ਹੋ ਗਿਆ ਸੀ । ਸੱਤਾਰ ਨੇ ਆਪਣੇ ਦੋਸਤ ਨੂੰ ਇਸ ਬਾਰੇ ਕਈ ਵਾਰ ਚੇਤਾਵਨੀ ਦਿੱਤੀ ਸੀ । ਅਧਿਕਾਰੀ ਨੇ ਦੱਸਿਆ ਕਿ ਗੋਰਾਈ ਬੀਚ ਨੂੰ ਜਾਂਦੀ ਸੜਕ ‘ਤੇ ਝਾੜੀਆਂ ‘ਚੋਂ ਤੇਜ਼ ਬਦਬੂ ਆ ਰਹੀ ਸੀ । ਉੱਥੋਂ ਲੰਘ ਰਹੇ ਲੋਕਾਂ ਨੇ ਸਥਾਨਕ ਪੁਲਿਸ ਨੂੰ ਸੂਚਨਾ ਦਿੱਤੀ । ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ ‘ਤੇ ਪਹੁੰਚੀ ਅਤੇ ਝਾੜੀਆਂ ‘ਚੋਂ ਪਲਾਸਟਿਕ ਦੇ ਕੈਰੀਬੈਗ ਬਰਾਮਦ ਕੀਤੇ। ਪੁਲਿਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਜਦੋਂ ਪਲਾਸਟਿਕ ਦੇ ਬੈਗ ਵਿੱਚੋਂ ਇੱਕ ਨੂੰ ਖੋਲ੍ਹਿਆ ਗਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪਲਾਸਟਿਕ ਦੇ ਥੈਲੇ ਵਿਚ 20 ਲੀਟਰ ਦੀ ਪੇਂਟ ਦੀ ਬਾਲਟੀ ਸੀ ਅਤੇ ਉਸ ਵਿਚ ਦੋ ਹੱਥ ਅਤੇ ਇਕ ਕੱਟਿਆ ਹੋਇਆ ਸਿਰ ਰੱਖਿਆ ਹੋਇਆ ਸੀ । ਸਰੀਰ ਦੇ ਅੰਗ ਸੜੇ ਹੋਏ ਸਨ । ਪੇਂਟ ਦੀਆਂ ਤਿੰਨ ਬਾਲਟੀਆਂ ਇਕ ਤੋਂ ਬਾਅਦ ਇਕ ਬਰਾਮਦ ਕੀਤੀਆਂ ਗਈਆਂ, ਜਿਸ ਵਿਚ ਲਾਸ਼ ਨੂੰ ਕੱਟ ਕੇ ਸੁੱਟ ਦਿੱਤਾ ਗਿਆ ਸੀ । ਇਸ ਘਿਨਾਉਣੇ ਕਤਲ ਦੀ ਜਾਂਚ ਲਈ ਪੁਲਿਸ ਦੀਆਂ ਕਈ ਟੀਮਾਂ ਬਣਾਈਆਂ ਗਈਆਂ ਸਨ । ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ 20 ਤੋਂ 35 ਸਾਲ ਦੇ ਵਿਚਕਾਰ ਹੋਵੇਗੀ । ਉਸ ਨੇ ਗੂੜ੍ਹੇ ਨੀਲੇ ਰੰਗ ਦੀ ਜੀਨਸ ਅਤੇ ਚਮੜੇ ਦੇ ਬੂਟ ਪਾਏ ਹੋਏ ਸਨ। ਇਸ ਮਗਰੋਂ ਪੁਲੀਸ ਨੇ ਮੁਲਜ਼ਮ ਕਾਤਲ ਦੀ ਭਾਲ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਮੁਖਬਰ ਤੋਂ ਮਿਲੀ ਸੂਚਨਾ ਦੇ ਆਧਾਰ ‘ਤੇ ਪੁਲਸ ਨੇ ਦੋਸ਼ੀ ਨੂੰ ਭਿੰਦਰ ਇਲਾਕੇ ਤੋਂ ਗ੍ਰਿਫਤਾਰ ਕੀਤਾ ਹੈ । ਜਾਂਚ ਵਿੱਚ ਸਾਹਮਣੇ ਆਇਆ ਕਿ ਮ੍ਰਿਤਕ ਅਤੇ ਮੁਲਜ਼ਮ ਦੋਵੇਂ ਮੂਲ ਰੂਪ ਵਿੱਚ ਬਿਹਾਰ ਦੇ ਰਹਿਣ ਵਾਲੇ ਸਨ । ਮ੍ਰਿਤਕ ਪੁਣੇ ‘ਚ ਮਜ਼ਦੂਰੀ ਦਾ ਕੰਮ ਕਰਦਾ ਸੀ । ਮ੍ਰਿਤਕ ਨੂੰ ਦੋਸ਼ੀ ਦੀ ਭੈਣ ਨਾਲ ਪਿਆਰ ਹੋ ਗਿਆ ਸੀ । ਸੱਤਾਰ ਉਸ ਨੂੰ ਮਨਾ ਕਰਦਾ ਰਿਹਾ ਪਰ ਉਹ ਨਾ ਮੰਨਿਆ । ਇਸ ਤੋਂ ਬਾਅਦ ਮੁਹੰਮਦ ਸੱਤਾਰ ਨੇ ਉਸ ਨੂੰ ਰਸਤੇ ਤੋਂ ਹਟਾਉਣ ਦਾ ਫੈਸਲਾ ਕੀਤਾ । ਸੱਤਾਰ ਨੇ ਆਪਣੇ ਦੋਸਤ ਦੇ ਕਤਲ ਦੀ ਭਿਆਨਕ ਸਾਜ਼ਿਸ਼ ਰਚੀ । ਪੁਲਸ ਨੇ ਦੱਸਿਆ ਕਿ ਦੋਸ਼ੀ ਨੇ ਮ੍ਰਿਤਕ ਨੂੰ ਭਾਇੰਦਰ ਸਥਿਤ ਆਪਣੇ ਘਰ ਬੁਲਾਇਆ । ਉੱਥੇ ਉਸ ਨੂੰ ਬਹੁਤ ਜ਼ਿਆਦਾ ਸ਼ਰਾਬ ਪਿਲਾਈ ਗਈ । ਜਦੋਂ ਮ੍ਰਿਤਕ ਪੂਰੀ ਤਰ੍ਹਾਂ ਬੇਹੋਸ਼ ਹੋ ਚੁੱਕਾ ਸੀ ਤਾਂ ਸੱਤਾਰ ਨੇ ਕਥਿਤ ਤੌਰ ’ਤੇ ਚਾਕੂ ਨਾਲ ਉਸ ਦਾ ਗਲਾ ਵੱਢ ਦਿੱਤਾ । ਇਸ ਤੋਂ ਬਾਅਦ ਚਾਕੂ ਨਾਲ ਉਸ ਦੇ ਸਰੀਰ ਦੇ 7 ਟੁਕੜੇ ਕਰ ਦਿੱਤੇ ਗਏ। ਲਾਸ਼ ਦੇ ਟੁਕੜਿਆਂ ਨੂੰ ਚਾਰ ਪੇਂਟ ਬਾਲਟੀਆਂ ਵਿੱਚ ਭਰ ਕੇ, ਪਲਾਸਟਿਕ ਦੇ ਥੈਲਿਆਂ ਵਿੱਚ ਪਾ ਕੇ ਗੋਰਾਈ ਬੀਚ ਨੇੜੇ ਸੁੱਟ ਦਿੱਤਾ ਗਿਆ । ਮੁਲਜ਼ਮ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ।

Related Post