post

Jasbeer Singh

(Chief Editor)

Patiala News

ਸਰਹਿੰਦ ਰੋਡ ਵਿਖੇ ਹੋਈ ਬਸ ਤੇ ਟਰੱਕ ਦੀ ਟੱਕਰ

post-img

ਸਰਹਿੰਦ ਰੋਡ ਵਿਖੇ ਹੋਈ ਬਸ ਤੇ ਟਰੱਕ ਦੀ ਟੱਕਰ ਪਟਿਆਲਾ, 31 ਅਕਤੂਬਰ 2025 : ਪਟਿਆਲਾ-ਸਰਹਿੰਦ ਰੋਡ ਤੇ ਇਕ ਬਸ ਤੇ ਟਰੱਕ ਦੀ ਟੱਕਰ ਹੋ ਗਈ, ਜਿਸ ਨਾਲ ਦੋਵੇਂ ਬੁਰੀ ਤਰ੍ਹਾਂ ਨੁਕਸਾਨੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਵਿਅਕਤੀ ਦੀ ਮੌਤ ਤੇ ਦਰਜਨਾਂ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਣਯੋਗ ਹੈ ਕਿ ਜਿਵੇਂ ਹਾਲ ਹੀ ਵਿਚ ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਉਵੇਂ ਹੀ ਨਾਲ ਹੀ ਸੜਕਾਂ ਜੋ ਕਿ ਸ਼ਹਿਰ ਤੋਂ ਬਾਹਰੀ ਹਿੱਸਿਆਂ ਵਿਚ ਆਉਂਦੀਆਂ ਜਾਂਦੀਆਂ ਹਨ ਤੇ ਅਕਸਰ ਹੀ ਧੁੰਦ ਹੋ ਜਾਂਦੀ ਹੈ, ਜਿਸ ਨਾਲ ਵਾਹਨ ਅਕਸਰ ਹੀ ਟਕਰਦੇ ਰਹਿੰਦੇ ਹਨ ਅਤੇ ਸੜਕੀ ਹਾਦਸੇ ਵਾਪਰ ਜਾਂਦੇ ਹਨ, ਜਿਸ ਨਾਲ ਅਕਸਰ ਹੀ ਜਾਨੀ ਤੇ ਮਾਲੀ ਨੁਕਸਾਨ ਹੋ ਜਾਂਦਾ ਹੈ।ਜਿਸਦੀ ਤਾਜ਼ਾ ਉਦਾਹਰਣ ਅੱਜ ਸਵੇਰ ਵੇਲੇ ਵਾਪਰੇ ਸੜਕੀ ਹਾਦਸੇ ਤੋਂ ਮਿਲਦੀ ਹੈ।

Related Post