ਯਾਤਰੂਆਂ ਨਾਲ ਭਰੀ ਬਸ ਨੂੰ ਤੜਕੇ ਲੱਗੀ ਜੀਰਕਪੁਰ ਫਲਾਈਓਵਰ ਤੇ ਅੱਗ ਜ਼ੀਰਕਪੁਰ, 15 ਨਵੰਬਰ 2025 : ਪੰਜਾਬ ਦੇ ਜਿ਼ਲਾ ਮੋਹਾਲੀ ਅਧੀਨ ਆਉਂਦੇ ਸ਼ਹਿਰ ਜੀਰਕਪੁਰ ਦੇ ਫਲਾਈਓਵਰ ਵਿਖੇ ਅੱਜ ਤੜਕੇ-ਤੜਕੇ ਇਕ ਯਾਤਰੀਆਂ ਨਾਲ ਭਰੀ ਬਸ ਨੂੰ ਅੱਗ ਲੱਗ ਗਈ। ਕਿੰਨੇ ਯਾਤਰੀ ਸਵਾਰ ਸਨ ਬਸ ਵਿਚ ਜੀਰਕਪੁਰ ਦੇ ਜਿਸ ਫਲਾਈਓਵਰ ਤੇ ਸਵੇਰ ਦੇ 5. 50 ਤੇ ਬਸ ਨੂੰ ਅੱਗ ਲੱਗ ਗਈ ਵਿਚ 50 ਯਾਤਰੀ ਸਵਾਰ ਸਨ।ਬਸ ਜਿਸ ਵਿਚ ਅੱਗ ਲੱਗੀ ਇਕ ਪ੍ਰਾਈਵੇਟ ਬਸ ਹੈ ਅਤੇ ਇਹ ਆਗਰਾ ਤੋਂ ਅੰਮ੍ਰਿਤਸਰ ਜਾ ਰਹੀ ਸੀ ।ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਵਿਚ ਅੱਗ ਲੱਗਦਿਆਂ ਹੀ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
