post

Jasbeer Singh

(Chief Editor)

National

ਸਵਾਰੀਆਂ ਨਾਲ ਭਰੀ ਬੱਸ ਡੂੰਘੀ ਖੱਡ `ਚ ਡਿੱਗੀ, ਕਈ ਲੋਕਾਂ ਦੀ ਮੌਤ ਦਾ ਖਦਸ਼ਾ

post-img

ਸਵਾਰੀਆਂ ਨਾਲ ਭਰੀ ਬੱਸ ਡੂੰਘੀ ਖੱਡ `ਚ ਡਿੱਗੀ, ਕਈ ਲੋਕਾਂ ਦੀ ਮੌਤ ਦਾ ਖਦਸ਼ਾ ਕੁੱਲੂ : ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਆਨੀ ਇਲਾਕੇ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ । ਸਵਾਰੀਆਂ ਨਾਲ ਭਰੀ ਇੱਕ ਨਿੱਜੀ ਬੱਸ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਕਈ ਲੋਕਾਂ ਦੀ ਮੌਤ ਦਾ ਖਦਸ਼ਾ ਹੈ। ਜਦਕਿ ਕਈ ਲੋਕ ਜ਼ਖਮੀ ਹੋਏ ਹਨ। ਹੁਣ ਤੱਕ ਇੱਕ ਯਾਤਰੀ ਦੀ ਮੌਤ ਦੀ ਪੁਸ਼ਟੀ ਹੋਈ ਹੈ । ਜਾਣਕਾਰੀ ਮੁਤਾਬਕ ਮੰਗਲਵਾਰ ਸਵੇਰੇ ਇਕ ਪ੍ਰਾਈਵੇਟ ਬੱਸ (ਐੱਨ. ਪੀ. ਟੀ.) ਕਰਸੋਗ ਜਾ ਰਹੀ ਸੀ । ਇਸ ਦੌਰਾਨ ਸਵੇਰੇ ਕਰੀਬ ਸਾਢੇ ਗਿਆਰਾਂ ਵਜੇ ਬੱਸ ਡੂੰਘੀ ਖਾਈ `ਚ ਜਾ ਡਿੱਗੀ । ਹਾਦਸੇ ਤੋਂ ਬਾਅਦ ਮੌਕੇ `ਤੇ ਹਾਹਾਕਾਰ ਮੱਚ ਗਈ । ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦੇ ਪਰਖੱਚੇ ਉੱਡ ਗਏ । ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੌਰਾਨ ਬੱਸ ਵਿੱਚ 25 ਲੋਕ ਸਵਾਰ ਸਨ । ਸੂਚਨਾ ਮਿਲਦੇ ਹੀ ਪੁਲਸ ਟੀਮ ਵੀ ਮੌਕੇ `ਤੇ ਰਵਾਨਾ ਹੋ ਗਈ । ਘਟਨਾ ਵਾਲੀ ਥਾਂ `ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ । ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਮੌਕੇ `ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ।

Related Post