ਪੰਜਾਬ `ਚ ਅੱਜ ਤੋਂ ਮਹਿੰਗਾ ਹੋਇਆ ਬੱਸਾਂ ਦਾ ਸਫ਼ਰ, ਸਰਕਾਰ ਵੱਲੋਂ ਕਿਰਾਏ `ਚ ਵਾਧਾ
- by Jasbeer Singh
- September 8, 2024
ਪੰਜਾਬ `ਚ ਅੱਜ ਤੋਂ ਮਹਿੰਗਾ ਹੋਇਆ ਬੱਸਾਂ ਦਾ ਸਫ਼ਰ, ਸਰਕਾਰ ਵੱਲੋਂ ਕਿਰਾਏ `ਚ ਵਾਧਾ ਚੰਡੀਗੜ੍ਹ੍ਹ : ਪੰਜਾਬ ਵਿਚ ਆਮ ਲੋਕਾਂ ਲਈ ਬੱਸਾਂ ‘ਚ ਸਫ਼ਰ ਨੂੰ ਮਹਿੰਗਾ ਕਰਨ ਦਾ ਨੋਟੀਫਿਕੇਸ਼ਨ ਵੀ ਟਰਾਂਸਪੋਰਟ ਵਿਭਾਗ ਵੱਲੋਂ ਵੀ ਜਾਰੀ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਬੀਤੇ ਦਿਨੀਂ ਪੰਜਾਬ ਵਿਚ ਪੈਟਰੋਲ ਅਤੇ ਡੀਜ਼ਲ ‘ਤੇ ਵੈਟ ਵਿਚ ਵਾਧਾ ਕਰ ਦਿੱਤਾ ਗਿਆ ਸੀ ਤੇ ਨਵੀਆਂ ਲਾਗੂ ਕੀਤੀਆਂ ਗਈਆਂ ਕੀਮਤਾਂ ਮੁਤਾਬਕ ਐੱਚ. ਵੀ. ਏ. ਸੀ. ਬੱਸਾਂ ਦੇ ਕਿਰਾਏ ‘ਚ 27.80 ਪੈਸੇ ਦਾ ਵਾਧਾ ਕਰ ਕੇ 1.74 ਰੁ. ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਹੈ । ਇਸ ਤੋਂ ਇਲਾਵਾ ਇੰਟੈਗਰਲ ਕੋਚ ਦਾ ਕਿਰਾਇਆ 41.4 ਪੈਸੇ ਵਧਾ ਕੇ 2.61 ਰੁਪਏ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਹੈ, ਉੱਥੇ ਹੀ ਸੁਪਰ ਇੰਟੈਗਰਲ ਕੋਚ ਦਾ ਕਿਰਾਇਆ 46 ਪੈਸੇ ਵਧਾ ਕੇ 2.90 ਰੁਪਏ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਹੈ । ਜਾਣਕਾਰਾਂ ਮੁਤਾਬਕ ਨਵੀਆਂ ਦਰਾਂ ਨਾਲ ਪੰਜਾਬ ਸਰਕਾਰ ਨੂੰ ਕਰੀਬ 150 ਕਰੋੜ ਰੁਪਏ ਦੇ ਕਰੀਬ ਵਾਧੂ ਆਮਦਨ ਹੋਣ ਦਾ ਅੰਦਾਜ਼ਾ ਹੈ। ਇਹ ਨਵੀਆਂ ਦਰਾਂ ਸ਼ਨੀਵਾਰ ਅੱਧੀ ਰਾਤ ਤੋਂ ਲਾਗੂ ਹੋਗਈਆਂ ਹਨ।

