
ਬੁਸ਼ਰਾ ਬੀਬੀ ਨੂੰ ਟਾਇਲਟ ਕਲੀਨਰ ਦੇ ਨਾਲ ਖੁਆਇਆ ਜਾ ਰਿਹੈ ਖਾਣਾ, ਇਮਰਾਨ ਖਾਨ ਦਾ ਦਾਅਵਾ
- by Aaksh News
- April 20, 2024

ਇਮਰਾਨ ਨੇ ਦੱਸਿਆ ਕਿ ਸ਼ੌਕਤ ਖਾਨਮ ਹਸਪਤਾਲ ਦੇ ਚੀਫ਼ ਮੈਡੀਕਲ ਅਫ਼ਸਰ ਡਾਕਟਰ ਆਸਿਮ ਯੂਸਫ਼ ਨੇ ਸ਼ਿਫ਼ਾ ਇੰਟਰਨੈਸ਼ਨਲ ਹਸਪਤਾਲ ਵਿੱਚ ਬੁਸ਼ਰਾ ਬੀਬੀ ਦਾ ਟੈਸਟ ਕਰਵਾਉਣ ਦਾ ਸੁਝਾਅ ਦਿੱਤਾ ਸੀ। ਹਾਲਾਂਕਿ, ਉਸਨੇ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਪਿਮਸ) ਹਸਪਤਾਲ ਵਿੱਚ ਟੈਸਟ ਕਰਵਾਉਣ ਤੇ ਅੜਿਆ ਹੋਇਆ ਹੈ।ਪਾਕਿਸਤਾਨ ਸਥਿਤ ਦਿ ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਟਾਇਲਟ ਕਲੀਨਰ ਨਾਲ ਖਾਣਾ ਦਿੱਤਾ ਗਿਆ ਸੀ।ਸ਼ੁੱਕਰਵਾਰ ਨੂੰ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਚ PS190 ਮਿਲੀਅਨ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਸੁਣਵਾਈ ਦੌਰਾਨ, ਇਮਰਾਨ ਖਾਨ ਨੇ ਜੱਜ ਨਾਸਿਰ ਜਾਵੇਦ ਰਾਣਾ ਨੂੰ ਕਿਹਾ ਕਿ ਅਦਾਲਤ ਦੇ ਕਮਰੇ ਚ ਵਾਧੂ ਕੰਧਾਂ ਖੜ੍ਹੀਆਂ ਕੀਤੀਆਂ ਗਈਆਂ ਹਨ, ਜਿਸ ਨਾਲ ਬੰਦ ਅਦਾਲਤ ਵਰਗਾ ਮਾਹੌਲ ਪੈਦਾ ਹੋ ਗਿਆ ਹੈ।ਇਮਰਾਨ ਨੇ ਦੱਸਿਆ ਕਿ ਸ਼ੌਕਤ ਖਾਨਮ ਹਸਪਤਾਲ ਦੇ ਚੀਫ਼ ਮੈਡੀਕਲ ਅਫ਼ਸਰ ਡਾਕਟਰ ਆਸਿਮ ਯੂਸਫ਼ ਨੇ ਸ਼ਿਫ਼ਾ ਇੰਟਰਨੈਸ਼ਨਲ ਹਸਪਤਾਲ ਵਿੱਚ ਬੁਸ਼ਰਾ ਬੀਬੀ ਦਾ ਟੈਸਟ ਕਰਵਾਉਣ ਦਾ ਸੁਝਾਅ ਦਿੱਤਾ ਸੀ। ਹਾਲਾਂਕਿ, ਉਸਨੇ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਪਿਮਸ) ਹਸਪਤਾਲ ਵਿੱਚ ਟੈਸਟ ਕਰਵਾਉਣ ਤੇ ਅੜਿਆ ਹੋਇਆ ਹੈ।ਟਾਇਲਟ ਕਲੀਨਰ ਕਾਰਨ ਬੁਸ਼ਰਾ ਦੇ ਪੇਟ ਚ ਜਲਣ ਹੁੰਦੀ ਸੀ: ਇਮਰਾਨਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਸੰਸਥਾਪਕ ਇਮਰਾਨ ਖ਼ਾਨ ਨੇ ਕਿਹਾ ਕਿ ਬੁਸ਼ਰਾ ਬੀਬੀ ਦੇ ਖਾਣੇ ਵਿੱਚ ਟਾਇਲਟ ਕਲੀਨਰ ਮਿਲਾਇਆ ਗਿਆ ਸੀ, ਜਿਸ ਨਾਲ ਰੋਜ਼ਾਨਾ ਪੇਟ ਵਿੱਚ ਜਲਣ ਹੁੰਦੀ ਸੀ।ਇਮਰਾਨ ਖਾਨ ਨੇ ਅਦਾਲਤ ਨੂੰ ਦੱਸਿਆ ਕਿ ਬੁਸ਼ਰਾ ਬੀਬੀ ਦੇ ਖਾਣੇ ਚ ਟਾਇਲਟ ਕਲੀਨਰ ਦੀ ਮਿਲਾਵਟ ਕੀਤੀ ਗਈ ਸੀ, ਜਿਸ ਕਾਰਨ ਪੇਟ ਦੀ ਜਲਣ ਨਾਲ ਉਸ ਦੀ ਸਿਹਤ ਦਿਨੋਂ-ਦਿਨ ਵਿਗੜਦੀ ਜਾ ਰਹੀ ਸੀ।