ਸੀ. ਬੀ. ਆਈ. ਨੇ ਕੋਲਕਾਤਾ ਬਲਾਤਕਾਰ-ਕਤਲ ਮਾਮਲੇ ਵਿਚ ਮੁਲਜ਼ਮ ਦੇ ਸਾਈਕੋ ਹੋਣ ਸਬੰਧੀ ਜਾਂਚ ਲਈ ਭੇਜੀ ਮਨੋਵਿਗਿਆਨ ਜਾਂਚ ਟੀ
- by Jasbeer Singh
- August 19, 2024
ਸੀ. ਬੀ. ਆਈ. ਨੇ ਕੋਲਕਾਤਾ ਬਲਾਤਕਾਰ-ਕਤਲ ਮਾਮਲੇ ਵਿਚ ਮੁਲਜ਼ਮ ਦੇ ਸਾਈਕੋ ਹੋਣ ਸਬੰਧੀ ਜਾਂਚ ਲਈ ਭੇਜੀ ਮਨੋਵਿਗਿਆਨ ਜਾਂਚ ਟੀਮ ਨਵੀਂ ਦਿੱਲੀ : ਕੇਂਦਰੀ ਜਾਂਚ ਏਜੰਸੀ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਵਲੋਂ ਕੋਲਕਾਤਾ ਕਤਲ, ਰੇਪ ਮਾਮਲੇ ਵਿਚ ਰੇਪ ਤੇ ਬਲਾਤਕਾਰ ਕਰਨ ਦੇ ਦੋਸ਼ੀ ਪਾਏ ਗਏ ਵਿਅਕਤੀ ਦੀ ਜਾਂਚ ਕਿ ਉਹ ਸਾਈਕੋ ਤਾਂ ਨਹੀਂ ਦੇ ਲਈ ਇਕ ਮਨੋਵਿਗਿਆਨੀਆਂ ਦੀ ਟੀਮ ਵੀ ਭੇਜੀ ਗਈ ਹੈ। ਦਿੱਲੀ ਸਥਿਤ ਸੈਂਟਰਲ ਫੋਰੈਂਸਿਕ ਸਾਇੰਸ ਲੈਬਾਰਟਰੀ ਦੇ ਮਨੋਵਿਗਿਆਨੀਆਂ ਅਤੇ ਵਿਵਹਾਰ ਵਿਸ਼ਲੇਸ਼ਕਾਂ ਦੀ ਟੀਮ ਲੋੜੀਂਦੇ ਟੈਸਟ ਕਰਵਾਉਣ ਲਈ ਕੋਲਕਾਤਾ ਪਹੁੰਚ ਗਈ ਹੈ।ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਸੀਬੀਆਈ ਨੇ ਇਸ ਮਾਮਲੇ ਦੀ ਜਾਂਚ ਕਾਫੀ ਤੇਜ਼ ਕਰ ਦਿੱਤੀ ਹੈ। ਇਸ ਸਬੰਧ ਵਿੱਚ ਹਸਪਤਾਲ ਦੇ ਸਾਬਕਾ ਡਾਇਰੈਕਟਰ ਸੰਦੀਪ ਘੋਸ਼ ਨੂੰ ਦੂਜੇ ਦਿਨ ਵੀ ਤਲਬ ਕੀਤਾ ਗਿਆ ਸੀ। ਸੀਬੀਆਈ ਦੀ ਟੀਮ ਅੱਜ ਸਵੇਰੇ 10 ਵਜੇ ਤੋਂ ਘੋਸ਼ ਤੋਂ ਪੁੱਛਗਿੱਛ ਕਰ ਰਹੀ ਸੀ। ਫੋਰੈਂਸਿਕ ਮਾਹਿਰਾਂ ਦੀ ਇੱਕ ਹੋਰ ਟੀਮ ਸੀਡੀ ਸਕੈਨਰ ਦੇ ਨਾਲ ਹਸਪਤਾਲ ਪਹੁੰਚੀ ਜਿੱਥੇ ਇਹ ਅਪਰਾਧ ਕੀਤਾ ਗਿਆ ਸੀ। ਇਕ ਹੋਰ ਟੀਮ 4ਵੀਂ ਬਟਾਲੀਅਨ ਦੀ ਬਿਧਾਨਨਗਰ ਪੁਲਸ ਬੈਰਕ `ਚ ਗਈ, ਜਿੱਥੇ ਗ੍ਰਿਫਤਾਰ ਸ਼ੱਕੀ ਸੰਜੇ ਰਾਏ ਕਥਿਤ ਤੌਰ `ਤੇ ਰਾਤ ਨੂੰ ਬੈਰਕ `ਚੋਂ ਬਾਹਰ ਆਇਆ ਸੀ। ਸੂਤਰਾਂ ਨੇ ਦੱਸਿਆ ਕਿ ਸੀਬੀਆਈ ਨੇ ਸ਼ੁੱਕਰਵਾਰ ਨੂੰ ਘੋਸ਼ ਤੋਂ 10 ਘੰਟੇ ਤੋਂ ਜ਼ਿਆਦਾ ਪੁੱਛਗਿੱਛ ਕੀਤੀ ਅਤੇ ਅੱਧੀ ਰਾਤ ਨੂੰ ਉਨ੍ਹਾਂ ਨੂੰ ਛੱਡ ਦਿੱਤਾ।
