post

Jasbeer Singh

(Chief Editor)

Punjab

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ 4.69 ਕਰੋੜ ਰੁਪਏ ਦੀ ਲਾਗਤ ਵਾਲਾ ਹਾਈ ਲੈਵਲ ਬ੍ਰਿਜ ਉਦਘਾਟਨ ਮਗਰੋਂ ਲੋਕਾਂ ਨੂੰ ਸਮਰਪਿ

post-img

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ 4.69 ਕਰੋੜ ਰੁਪਏ ਦੀ ਲਾਗਤ ਵਾਲਾ ਹਾਈ ਲੈਵਲ ਬ੍ਰਿਜ ਉਦਘਾਟਨ ਮਗਰੋਂ ਲੋਕਾਂ ਨੂੰ ਸਮਰਪਿਤ ਸੰਗਰੂਰ- ਸੁਨਾਮ ਰੋਡ ਉੱਤੇ ਸਰਹੰਦ ਚੋਅ ਉਪਰ ਨਵੇਂ ਉਸਾਰੇ ਗਏ ਪੁਲ ਨਾਲ ਲੋਕਾਂ ਨੂੰ ਮਿਲੀ ਵੱਡੀ ਰਾਹਤ ਨਿਰਧਾਰਿਤ ਸਮਾਂ ਸੀਮਾ ਤੋਂ ਪਹਿਲਾਂ ਅਤੇ ਚੌੜਾਈ ਵਧਾ ਕੇ ਕਰਵਾਇਆ ਗਿਆ ਹੈ ਤਿਆਰ ਸੁਨਾਮ ਊਧਮ ਸਿੰਘ ਵਾਲਾ, 22 ਦਸੰਬਰ : ਪੰਜਾਬ ਦੇ ਨਵੀ ਤੇ ਨਵਿਆਉਣਯੋਗ ਊਰਜਾ ਸਰੋਤ, ਛਪਾਈ ਤੇ ਲਿਖਣ ਸਮੱਗਰੀ, ਪ੍ਰਸ਼ਾਸਕੀ ਸੁਧਾਰ ਤੇ ਸ਼ਿਕਾਇਤ ਨਿਵਾਰਣ ਅਤੇ ਰੋਜ਼ਗਾਰ ਉਤਪਤੀ ਤੇ ਸਿਖਲਾਈ ਮੰਤਰੀ ਸ਼੍ਰੀ ਅਮਨ ਅਰੋੜਾ ਨੇ 4.69 ਕਰੋੜ ਰੁਪਏ ਦੀ ਲਾਗਤ ਨਾਲ ਸੰਗਰੂਰ- ਸੁਨਾਮ ਰੋਡ ਉੱਤੇ ਸਰਹੰਦ ਚੋਅ ਉਪਰ ਨਵੇਂ ਉਸਾਰੇ ਗਏ ਹਾਈ ਲੈਵਲ ਬ੍ਰਿਜ ਦਾ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ । ਇਸ ਮੌਕੇ ਖੁਸ਼ਗਵਾਰ ਮਾਹੌਲ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪਿਛਲੇ ਸਾਲ ਭਾਰੀ ਬਰਸਾਤਾਂ ਕਾਰਨ ਇਹ ਪੁਲ ਟੁੱਟ ਗਿਆ ਸੀ, ਜਿਸ ਕਾਰਨ ਸੰਗਰੂਰ ਤੋਂ ਸੁਨਾਮ ਜਾਣ ਲਈ ਲੋਕਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਉਹਨਾਂ ਕਿਹਾ ਕਿ ਇਸ ਪੁਲ ਨੂੰ ਤਕਨੀਕੀ ਪੱਧਰ ਉੱਤੇ ਹੁਣ ਬਹੁਤ ਮਿਆਰੀ ਅਤੇ ਮਜਬੂਤ ਬਣਵਾਇਆ ਗਿਆ ਹੈ । ਉਨ੍ਹਾਂ ਦੱਸਿਆ ਕਿ ਨਿਰਧਾਰਿਤ ਸਮਾਂ ਸੀਮਾ ਤੋਂ ਪਹਿਲਾਂ ਤਿਆਰ ਕੀਤੇ ਗਏ ਇਸ ਪੁਲ ਨਾਲ ਲੋਕ ਵੱਡੀ ਰਾਹਤ ਮਹਿਸੂਸ ਕਰਨਗੇ । ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸੰਗਰੂਰ ਨੂੰ ਸੁਨਾਮ ਨਾਲ ਜੋੜਨ ਵਾਲੇ ਇਸ ਪੁਲ ਦੇ ਬਣਨ ਮਗਰੋਂ ਆਰੰਭ ਹੋਣ ਨਾਲ ਰਾਹਗੀਰਾਂ ਨੂੰ ਦਰਪੇਸ਼ ਵੱਡੀ ਸਮੱਸਿਆ ਸਥਾਈ ਤੌਰ ਤੇ ਦੂਰ ਹੋ ਗਈ ਹੈ ਅਤੇ ਅਗਲੇ 50 ਸਾਲ ਇਸ ਪੁਲ ਨੂੰ ਨਿਰਮਾਣ ਕਾਰਜਾਂ ਪੱਖੋਂ ਕੋਈ ਦਿੱਕਤ ਸਾਹਮਣੇ ਨਹੀਂ ਆਵੇਗੀ । ਅਮਨ ਅਰੋੜਾ ਨੇ ਦੱਸਿਆ ਕਿ ਪਹਿਲਾਂ ਇਹ ਪੁਲ 7 ਮੀਟਰ ਚੌੜਾ ਸੀ ਜਿਸ ਨੂੰ ਹੁਣ ਵਧਾ ਕੇ 10.50 ਮੀਟਰ ਚੌੜਾ ਕਰ ਦਿੱਤਾ ਗਿਆ ਹੈ ਤਾਂ ਜੋ ਦੋਵੇਂ ਪਾਸਿਓਂ ਲੰਘਣ ਵਾਲੇ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਇਸ ਦਾ ਲਾਭ ਮਿਲ ਸਕੇ । ਉਹਨਾਂ ਦੱਸਿਆ ਕਿ ਪੁਲ ਦੇ ਹੇਠਲੇ ਪਾਸੇ ਪਹਿਲਾਂ ਚਾਰ ਪਿੱਲਰ ਬਣੇ ਹੋਏ ਸਨ ਜਿਸ ਕਾਰਨ ਅਕਸਰ ਬੂਟੀ ਦੇ ਫਸ ਜਾਣ ਕਾਰਨ ਪਾਣੀ ਦੇ ਵਹਾਅ ਵਿੱਚ ਅੜਿੱਕਾ ਪੈਂਦਾ ਸੀ । ਉਹਨਾਂ ਕਿਹਾ ਕਿ ਇਹਨਾਂ ਮੁਸ਼ਕਿਲਾਂ ਨੂੰ ਤਕਨੀਕੀ ਪੱਧਰ ਉੱਤੇ ਵਿਚਾਰਿਆ ਗਿਆ ਅਤੇ ਹੁਣ ਪੁਲ ਦੇ ਹੇਠਲੇ ਪਾਸੇ ਜਿੱਥੇ ਤਿੰਨ ਮਜ਼ਬੂਤ ਪਿਲਰ ਬਣਾਏ ਗਏ ਹਨ ਉੱਥੇ ਹੀ ਇਸ ਪੁਲ ਦੀ ਉਚਾਈ ਨੂੰ ਪਹਿਲਾਂ ਨਾਲੋਂ ਇੱਕ ਮੀਟਰ ਉੱਚਾ ਕਰਵਾ ਦਿੱਤਾ ਗਿਆ ਹੈ ਤਾਂ ਕਿ ਕਦੇ ਵੀ ਸਰਹੰਦ ਚੋਅ ਵਿੱਚ ਆਉਣ ਵਾਲੇ ਹੜ ਜਾਂ ਬਰਸਾਤੀ ਪਾਣੀ ਇੱਥੋਂ ਮਾਰ ਨਾ ਕਰ ਸਕੇ । ਇਸ ਮੌਕੇ ਇਲਾਕੇ ਦੇ ਪਤਵੰਤਿਆਂ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਨੇ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਇਸ ਉੱਦਮ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ । ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਅਜੇ ਗਰਗ ਅਤੇ ਨੇੜਲੇ ਪਿੰਡਾਂ ਦੇ ਵੱਡੀ ਗਿਣਤੀ ਲੋਕ ਵੀ ਮੌਜੂਦ ਸਨ ।

Related Post