
ਮਰਹੂਮ ਮੁਲਾਜਮ ਆਗੂ ਕਾਮਰੇਡ ਸੱਜਣ ਸਿੰਘ, ਕਾਮਰੇਡ ਰਣਬੀਰ ਸਿੰਘ ਢਿੱਲੋਂ ਨੂੰ ਸਮਰਪਿਤ ਸਾਲ 2025 ਦਾ ਕਲੰਡਰ ਜਾਰੀ ਕੀਤਾ ਗ
- by Jasbeer Singh
- December 31, 2024

ਮਰਹੂਮ ਮੁਲਾਜਮ ਆਗੂ ਕਾਮਰੇਡ ਸੱਜਣ ਸਿੰਘ, ਕਾਮਰੇਡ ਰਣਬੀਰ ਸਿੰਘ ਢਿੱਲੋਂ ਨੂੰ ਸਮਰਪਿਤ ਸਾਲ 2025 ਦਾ ਕਲੰਡਰ ਜਾਰੀ ਕੀਤਾ ਗਿਆ : ਦਰਸ਼ਨ ਲੁਬਾਣਾ, ਰਣਜੀਤ ਰਾਣਵਾ ਪਟਿਆਲਾ : ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਵੱਲੋਂ ਇਕੱਤਰਤਾ ਕਰਕੇ ਨਵੇਂ ਸਾਲ ਦਾ ਕਲੰਡਰ ਮੁਲਾਜਮ ਲਹਿਰ ਦੇ ਮਹਿਰੂਮ ਆਗੂ ਕਾ. ਸੱਜਣ ਸਿੰਘ, ਕਾ. ਰਣਬੀਰ ਸਿੰਘ ਢਿੱਲੋਂ ਨੂੰ ਸਮਰਪਿਤ ਜਾਰੀ ਕੀਤਾ । ਇਸ ਮੌਕੇ ਜੋ ਪ੍ਰਮੁੱਖ ਆਗੂ ਹਾਜਰ ਸਨ, ਜਿਸ ਵਿੱਚ ਦਰਸ਼ਨ ਸਿੰਘ ਲੁਬਾਣਾ, ਰਣਜੀਤ ਸਿੰਘ ਰਾਣਵਾਂ, ਸਵਰਨ ਸਿੰਘ ਬੰਗਾ, ਬਲਜਿੰਦਰ ਸਿੰਘ, ਰਾਮ ਲਾਲ ਰਾਮਾ, ਰਾਜੇਸ਼ ਗੋਲੂ, ਦੀਪ ਚੰਦ ਹੰਸ, ਮਾਧੋ ਰਾਹੀ, ਰਾਮ ਪ੍ਰਸਾਦ ਸਹੋਤਾ, ਰਾਮ ਕਿਸ਼ਨ, ਵਰਿੰਦਰ ਬੈਣੀ, ਅਸ਼ੋਕ ਬਿੱਟੂ, ਦਰਸ਼ੀ ਕਾਂਤ, ਸ਼ਿਵ ਚਰਨ, ਲਖਵੀਰ ਲੱਕੀ, ਮੇਜਰ ਸਿੰਘ, ਰਾਮ ਦਾਸ, ਹਰਬੰਸ ਵਰਮਾ, ਬਾਬੂ ਰਾਮ ਬੱਬੂ, ਤਰਲੋਚਨ ਮਾੜੂ, ਵੈਦ ਪ੍ਰਕਾਸ਼, ਮੱਖਣ ਸਿੰਘ, ਨਾਰੰਗ ਸਿੰਘ, ਬਲਬੀਰ ਸਿੰਘ, ਗੁਰਿੰਦਰ ਗੁਰੀ, ਭੀਮ ਸਿੰਘ, ਪ੍ਰਕਾਸ ਲੁਬਾਣਾ, ਸਤਿ ਨਰਾਇਣ ਗੋਨੀ, ਬੰਸੀ ਲਾਲ, ਨਿਸ਼ਾ ਰਾਣੀ, ਹਰਦੀਪ ਸਿੰਘ, ਜਗਤਾਰ ਲਾਲ, ਦਰਸ਼ਨ ਜੋੜੇਮਾਜਰਾ, ਰਾਜ ਕੁਮਾਰ, ਲਖਵੀਰ ਸਿੰਘ, ਵਿਕਰਮਜੀਤ ਸਿੰਘ ਆਦਿ । ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ, ਨੇ ਕਿਹਾ ਕਿ ਮੁਲਾਜਮ ਤੇ ਪੈਨਸ਼ਨਰ ਮੰਗਾਂ ਲਈ ਕਾ. ਸੱਜਣ ਸਿੰਘ ਅਤੇ ਕਾਮਰੇਡ ਰਣਬੀਰ ਸਿੰਘ ਢਿੱਲੋਂ ਨੇ ਆਪਣੀ ਪੂਰੀ ਜਿੰਦਗੀ ਲਗਾ ਦਿੱਤੀ, ਇਹਨਾਂ ਵੱਲੋਂ ਮਰਨ ਵਰਤ ਰੱਖਕੇ ਮੁਲਾਜਮਾਂ ਲਈ ਤੇ ਪੈਨਸ਼ਨਰਾਂ ਲਈ ਵੇਤਨ ਕਮਿਸ਼ਨਾਂ ਦਾ ਗਠਨ ਕਰਵਾਇਆ ਤੇ ਇਹਨਾਂ ਦੀਆਂ ਰਿਪੋਰਟਾਂ ਵੀ ਸੰਘਰਸ਼ਾਂ ਰਾਹੀਂ ਪ੍ਰਾਪਤ ਕਰਕੇ ਲਾਗੂ ਕਰਵਾਈਆਂ ਅਤੇ ਹੋਰ ਵੀ ਕੱਚੇ ਕਾਮਿਆਂ ਨੂੰ ਪੱਕਾ ਕਰਵਾਇਆ ਗਿਆ ਸਮੇਤ ਅਨੇਕਾਂ ਪ੍ਰਾਪਤੀਆਂ ਇਹਨਾਂ ਦੀ ਦੂਰ ਅੰਦੇਸ਼ੀ ਸੰਘਰਸ਼ਾਂ ਸਦਕਾ ਹੋਇਆ । ਇਹਨਾਂ ਆਗੂਆਂ ਨੇ ਕਿਹਾ ਕਿ ਮੌਜੂਦਾ ਸਰਕਾਰ ਮੁਲਾਜਮਾਂ, ਪੈਨਸ਼ਨਰਾਂ ਨੂੰ ਮਿਲ ਰਹੀਆਂ ਸਹੂਲਤਾਂ ਖੋਹਣ ਵੱਲ ਜਾ ਰਹੀਆਂ ਹਨ । 2004 ਦੀ ਪੈਨਸ਼ਨ ਬਹਾਲੀ ਕੱਚੇ ਕਰਮੀਆਂ, ਮਿਡ ਡੇ ਮੀਲ, ਆਸ਼ਾ ਵਰਕਰਾਂ, ਆਂਗਣਵਾੜੀ ਸਮੇਤ ਅਨੇਕਾਂ ਸਕੀਮ ਵਰਕਰਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ । ਨਿਚਲੀ ਸ਼੍ਰੇਣੀ ਦੀਆਂ ਨਿਯੁਕਤੀਆਂ ਲਈ ਸਰਕਾਰੀ ਅਦਾਰਿਆਂ ਵਿੱਚ ਰੈਗੂਲਰ ਭਰਤੀ ਦੇ ਦਰਵਾਜੇ ਪੱਕੇ ਬੰਦ ਕਰ ਦਿੱਤੇ ਹਨ । ਵਿਭਾਗਾਂ ਦੇ ਪੁਨਗਰਠਨ ਦੇ ਸਮੇਂ ਤੇ ਅਸਾਮੀਆਂ ਖਤਮ ਕਰਕੇ ਵਿਭਾਗਾ ਨੂੰ ਠੇਕੇਦਾਰੀ ਪ੍ਰਥਾ ਵੱਲ ਧੱਕਿਆ ਜਾ ਰਿਹਾ ਹੈ । ਜੰਗਲਾਤ, ਸਿੱਖਿਆ ਵਿਭਾਗ, ਸਿਹਤ ਵਿਭਾਗ, ਸਥਾਨਕ ਸਰਕਾਰਾਂ ਵਿਭਾਗ ਵਿਚਲੇ ਕੱਚੇ ਕਰਮੀਆਂ, ਸਫਾਈ ਸੇਵਕਾਂ, ਸੀਵਰਮੈਨਾਂ ਆਦਿ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਵਿਚਲੇ ਦਿਹਾੜੀਦਾਰ, ਕੰਟਰੈਕਟ, ਆਊਟ ਸੋਰਸ, ਡੀ. ਸੀ. ਰੇਟਾਂ ਤੇ ਕੰਮ ਕਰ ਕਰਦੇ ਤੇ ਏਜੰਸੀਆਂ ਰਾਹੀਂ ਕੰਮ ਕਰਦੇ ਕਰਮੀਆਂ ਨੂੰ ਰੈਗੂਲਰ ਕਰਵਾਉਣ ਲਈ ਜਨਵਰੀ ਦੇ ਅੱਧ ਵਿੱਚ 15 ਜਨਵਰੀ ਨੂੰ ਮੋਹਾਲੀ ਵਿਖੇ ਵੱਖ-ਵੱਖ ਵਿਭਾਗ ਅੱਗੇ ਰੈਲੀਆਂ ਕੀਤੀਆਂ ਜਾਣਗੀਆਂ ਅਤੇ ਮਿਤੀ 25 ਅਤੇ 26 ਜਨਵਰੀ ਨੂੰ ਜਿਲਾ ਸਦਰ ਮੁਕਾਮਾ ਤੇ ਕਲਾਸ ਫੋਰਥ ਯੂਨੀਅਨ ਵਲੋਂ ਸਮੂੰਹਕ ਭੁੱਖ ਹੜਤਾਲਾਂ ਕੀਤੀਆ ਜਾਣਗੀਆਂ । ਅੱਜ ਦੀ ਇਕੱਤਰਤਾ ਵਿੱਚ ਕਿਸਾਨਾਂ ਦੇ ਪ੍ਰਮੁੱਖ ਆਗੂ ਜਗਜੀਤ ਸਿੰਘ ਡਲੇਵਾਲ ਦੇ 36 ਦਿਨ ਮਰਨ ਵਰਤ ਦੀ ਪੁਰਜੋਰ ਹਮਾਇਤ ਕੀਤੀ ਗਈ ਅਤੇ ਮਰਹੂਮ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਟਰੇਡ ਯੂਨੀਅਨ ਦੇ ਮਰਹੂਮ ਆਗੂ ਗੁਰਬੰਸ ਸਿੰਘ ਬਠਿੰਡਾ ਤੇ ਧਰਮ ਸਿੰਘ ਲਹਿਰਾਗਾਗ ਪ੍ਰਤੀ ਸ਼ਰਧਾਂਜਲੀ ਭੇਂਟ ਕੀਤੀ ਗਈ ।