post

Jasbeer Singh

(Chief Editor)

crime

ਜਿਲ੍ਹਾ ਪੁਲਸ ਸੰਗਰੂਰ ਵੱਲੋਂ ਸਾਲ 2024 ਦੌਰਾਨ ਕੀਤੀ ਗਈ ਕਾਰਗੁਜਾਰੀ

post-img

ਜਿਲ੍ਹਾ ਪੁਲਸ ਸੰਗਰੂਰ ਵੱਲੋਂ ਸਾਲ 2024 ਦੌਰਾਨ ਕੀਤੀ ਗਈ ਕਾਰਗੁਜਾਰੀ ਸੰਗਰੂਰ : ਸੰਗਰੂਰ ਦੇ ਐਸ. ਐਸ. ਪੀ. ਸਰਤਾਜ ਸਿੰਘ ਚਾਹਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਲ 2024 ਦੌਰਾਨ ਜਿਲ੍ਹਾ ਪੁਲਸ ਸੰਗਰੂਰ ਵੱਲੋਂ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਡਰੱਗ ਦੇ 377 ਮੁਕੱਦਮੇ ਦਰਜ ਕਰਕੇ 459 ਦੋਸੀ ਕਾਬੂ ਕਰਕੇ 7.589 ਕਿੱਲੋਗ੍ਰਾਮ ਹੈਰੋਇਨ, 21. 633 ਕਿੱਲੋਗ੍ਰਾਮ ਅਫੀਮ, 1585 ਕਿੱਲੋਗ੍ਰਾਮ ਭੂੱਕੀ ਚੂਰਾ ਪੋਸਤ, 8.500 ਕਿੱਲੋਗ੍ਰਾਮ ਚਰਸ, 10.784 ਕਿੱਲੋਗ੍ਰਾਮ ਸੁਲਫਾ/ਗਾਂਜਾ, 57495 ਨਸ਼ੀਲੀਆਂ ਗੋਲੀਆਂ, 1200 ਨਸ਼ੀਲੇ ਟੀਕੇ ਬ੍ਰਾਮਦ ਕਰਵਾਏ ਗਏ । ਐਨ. ਡੀ. ਪੀ. ਐਸ. ਐਕਟ ਦੇ 8 ਸਮੱਗਲਰਾਂ ਦੀ ਕੁੱਲ 1,78,70,614 ਰੁਪਏ ਦੇ ਮੁੱਲ ਦੀ ਪ੍ਰਾਪਰਟੀ ਫਰੀਜ ਕਰਵਾਈ ਗਈ । ਐਨ. ਡੀ. ਪੀ. ਐਸ. ਐਕਟ ਦੇ 217 ਮੁਕੱਦਮਿਆਂ ਵਿੱਚ 4.348 ਕਿੱਲੋਗ੍ਰਾਮ ਹੈਰੋਇਨ, 5229 ਕਿੱਲੋਗ੍ਰਾਮ ਭੂੱਕੀ ਚੂਰਾ ਪੋਸਤ, 13.266 ਕਿੱਲੋਗ੍ਰਾਮ ਗਾਂਜਾ/ਸੁਲਫਾ, 69235 ਨਸ਼ੀਲੀਆਂ ਗੋਲੀਆਂ, 23 ਟੀਕੇ, 08 ਕਿੱਲੋ ਚਰਸ ਅਤੇ 27 ਕਿੱਲੋਗ੍ਰਾਮ ਅਫੀਮ ਤਲਫ ਕਰਵਾਈ ਗਈ । ਨਸ਼ੇ ਦਾ ਸੇਵਨ ਕਰਨ ਵਾਲੇ 172 ਵਿਅਕਤੀਆਂ ਨੂੰ ਨਸ਼ਾ ਛੁਡਾਉ ਕਂੇਦਰਾਂ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ । ਨਸ਼ੇ ਦੀ ਰੋਕਥਾਮ ਲਈ 466 ਜਾਗਰੂਕ ਸੈਮੀਨਰ/ਮੀਟਿੰਗਾਂ ਕੀਤੀਆਂ ਗਈਆਂ ਅਤੇ “ਜਿੰਦਗੀ ਨੂੰ ਹਾਂ, ਨਸ਼ਿਆਂ ਨੂੰ ਨਾਂਹ” ਦੇ ਬੈਨਰ ਹੇਠ 5 ਐਂਟੀ ਡਰੱਗ ਕੰਪੇਨ ਤੇ ਅਥਲੈਟਿਕਸ ਮੀਟ ਕਰਵਾਈਆਂ ਗਈਆਂ । ਸਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ 321 ਮੁਕੱਦਮੇ ਦਰਜ ਕਰਕੇ 303 ਦੋਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਪਾਸੋਂ 5482 ਲੀਟਰ ਸਰਾਬ ਠੇਕਾ ਦੇਸੀ, 1261 ਲੀਟਰ ਸਰਾਬ ਨਜਾਇਜ, 6048 ਲੀਟਰ ਸਰਾਬ ਅੰਗਰੇਜੀ, 3450 ਲੀਟਰ ਸਪਰਿਟ, 62 ਲੀਟਰ ਬੀਅਰ ਅਤੇ 7180 ਲੀਟਰ ਲਾਹਣ ਬ੍ਰਾਮਦ ਕਰਵਾਈ ਗਈ । ਇਸ ਤੋਂ ਇਲਾਵਾ ਅਸਲਾ ਐਕਟ ਤਹਿਤ 10 ਮੁਕੱਦਮੇ ਦਰਜ ਕਰਕੇ 15 ਦੋਸੀ ਗ੍ਰਿਫਤਾਰ ਕੀਤੇ ਗਏ, ਜਿਨ੍ਹਾਂ ਪਾਸੋਂ 20 ਰਿਵਾਲਵਰ/ਪਿਸਟਲ, 45 ਕਾਰਤੂਸ ਅਤੇ 07 ਮੈਗਜੀਨ ਬ੍ਰਾਮਦ ਕਰਵਾਏ ਗਏ । ਜੂਆ ਐਕਟ ਤਹਿਤ 31 ਮੁਕੱਦਮੇ ਦਰਜ ਕਰਕੇ 39 ਦੋਸੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 4,44,235/- ਰੁਪਏ ਬ੍ਰਾਮਦ ਕਰਵਾਏ ਗਏ । ਸਾਲ 2024 ਦੌਰਾਨ 05 ਅੰਨੇ ਕਤਲ ਕੇਸ ਅਤੇ 1 ਇਰਾਦਾ ਕਤਲ ਦਾ ਕੇਸ ਟਰੇਸ ਕੀਤੇ ਗਏ । ਚੋਰੀਸ਼ੁਦਾ 108 ਵਹੀਕਲ ਬ੍ਰਾਮਦ ਕਰਵਾਏ ਗਏ । ਪਬਲਿਕ ਦੀ ਸੁਣਵਾਈ ਕਰਦੇ ਹੋਏ ਕੁੱਲ 12262 ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ। ਜਿਲ੍ਹਾ ਪੁਲਸ ਸੰਗਰੂਰ ਵੱਲੋਂ ਕੁੱਲ 214 ਭਗੌੜੇ (POs) ਗ੍ਰਿਫਤਾਰ ਕੀਤੇ ਗਏ । ਸਾਇਬਰ ਫਰਾਡ ਦੇ ਸਬੰਧ ਵਿੱਚ 1301 ਦਰਖਾਸਤਾਂ ਦਾ ਨਿਪਟਾਰਾ ਕਰਕੇ 15,36,000/- ਰੁਪਏ ਬ੍ਰਾਮਦ ਕਰਵਾਏ ਗਏ । ਸਾਇਬਰ ਫਰਾਡ ਦੇ ਮੁਕੱਦਮਿਆਂ ਵਿੱਚ ਦੌਰਾਨੇ ਤਫਤੀਸ਼ 74,10,000/- ਰੁਪਏ ਤੇ 01 ਫਾਰਚੂਨਰ ਗੱਡੀ ਬ੍ਰਾਮਦ ਕਰਵਾਈ ਗਈ। ਆਮ ਪਬਲਿਕ ਦੇ ਵੱਖ-ਵੱਖ ਸਮੇਂ ਪਰ ਗੁੰਮ ਹੋਏ, 92 ਮੋਬਾਇਲ ਫੋਨ ਟਰੇਸ ਕਰਕੇ ਉਹਨਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਗਏ । ਦਫਤਰ ਪੁਲਿਸ ਲਾਇਨ ਸੰਗਰੂਰ ਵਿਖੇ ਪੁਲਿਸ ਕਰਮਚਾਰੀਆਂ ਅਤੇ ਆਮ ਪਬਲਿਕ ਲਈ ਮਾਨਯੋਗ ਡੀ. ਜੀ. ਪੀ. ਸਾਹਿਬ ਪਾਸੋਂ ਕਾਰ ਪਾਰਕਿੰਗ ਦਾ ਉਦਘਾਟਨ ਕਰਵਾਇਆ ਗਿਆ । ਡੀ. ਪੀ. ਓ. ਸੰਗਰੂਰ ਵਿਖੇ ਦਫਤਰਾਂ, ਥਾਣਾ ਸਾਇਬਰ ਕਰਾਇਮ ਅਤੇ ਪੁਲਿਸ ਕੰਟੀਨ ਦਾ ਨਵੀਨੀਕਰਨ ਕੀਤਾ ਗਿਆ। ਇਸ ਤੋਂ ਇਲਾਵਾ ਆਮ ਪਬਲਿਕ ਦੇ ਬੈਠਨ ਲਈ 2 ਸੈੱਡ ਬਣਵਾਏ ਗਏ । ਜਿਲ੍ਹਾ ਪੁਲਸ ਵਿੱਚ ਤਾਇਨਾਤ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਕੀਤੀ ਗਈ ਵਧੀਆ ਕਾਰਗੁਜਾਰੀ ਦੇ ਸਬੰਧ ਵਿੱਚ ਗਜਟਿਡ ਅਫਸਰਾਨ ਨੂੰ 82 Appreciation Letters, ਅਧਿਕਾਰੀਆਂ/ਕਰਮਚਾਰੀਆਂ ਨੂੰ 141 ਡੀ. ਜੀ. ਪੀ. ਡਿਸਕਾਂ ਅਤੇ 10730 ਪ੍ਰਸੰਸਾ ਪੱਤਰ ਦਿੱਤੇ ਗਏ ਅਤੇ 27,71,000/- ਰੁਪਏ ਦੇ ਨਗਦ ਇਨਾਮ ਪ੍ਰਦਾਨ ਕਰਵਾਏ ਗਏ । ਪੁਲਸ ਸਪੋਰਟਸ ਕਲੱਬ ਪੁਲਸ ਲਾਇਨ ਸੰਗਰੂਰ ਵਿੱਚ ਤੈਰਾਕੀ, ਸਕੇਟਿੰਗ, ਬਾਕਸਿੰਗ, ਸੂਟਿੰਗ, ਅਥਲੈਟਿਕਸ, ਵਾਲੀਬਾਲ ਨਾਲ ਸਬੰਧਤ ਕਰੀਬ 450 ਬੱਚੇ ਪ੍ਰੈਕਟਿਸ ਕਰਦੇ ਹਨ । ਇਨ੍ਹਾਂ ਬੱਚਿਆਂ ਵੱਲੋਂ ਸਾਲ 2024 ਦੌਰਾਨ ਨੈਸਨਲ ਪੱਧਰ ਅਤੇ ਪੰਜਾਬ ਪੱਧਰ ਪਰ ਤੈਰਾਕੀ ਵਿੱਚੋਂ 150 ਮੈਡਲ, ਸਕੇਟਿੰਗ ਵਿੱਚੋਂ 137 ਮੈਡਲ, ਅਥਲੈਟਿਕਸ ਵਿੱਚੋਂ 38 ਮੈਡਲ, ਰਾਇਫਲ ਸੂਟਿੰਗ ਵਿੱਚੋਂ 18, ਕਬੱਡੀ ਵਿੱਚੋਂ 60 ਮੈਡਲ, ਬਾਕਸਿੰਗ ਵਿੱਚੋਂ 33 ਮੈਡਲ, ਵਾਲੀਬਾਲ ਵਿੱਚੋਂ 27 ਮੈਡਲ, ਕੁੱਲ 463 ਮੈਡਲ ਹਾਸਿਲ ਕੀਤੇ ਗਏ ਹਨ। ਪੁਲਸ ਲਾਇਨ ਸੰਗਰੂਰ ਵਿਖੇ ਗਰਾਉਂਡਾਂ ਵਿੱਚ ਪ੍ਰੈਕਟਿਸ ਕਰਕੇ 15 ਬੱਚਿਆਂ ਨੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਨੌਕਰੀਆਂ ਪ੍ਰਾਪਤ ਕੀਤੀਆਂ ਹਨ । ਕਰੀਬ 25 ਬੱਚਿਆਂ ਨੂੰ ਸਪੋਰਟਸ ਕੋੋਟੇ ਵਿੱਚ ਵੱਡੇ ਕੋਰਸਾਂ ਵਿੱਚ ਦਾਖਲਾ ਮਿਲ ਚੁੱਕਾ ਹੈ । ਜਿਲ੍ਹਾ ਪੁਲਸ ਸੰਗਰੂਰ ਵੱਲੋਂ ਝੌਨੇ ਦੀ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਸਬੰਧੀ ਪਿੰਡਾਂ/ਕਸਬਿਆਂ ਵਿੱਚ 1980 ਜਾਗਰੂਕ ਸੈਮੀਨਰ ਲਗਾਏ ਗਏ, ਜਿਸ ਨਾਲ ਪਿਛਲੇ ਸਾਲਾਂ ਦੇ ਮੁਕਾਬਲੇ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਬਹੁਤ ਜਿਆਦਾ ਕਮੀ ਆਈ ਹੈ । ਅੰਤ ਵਿੱਚ ਸ੍. ਚਾਹਲ ਵੱਲੋਂ ਸਮੂਹ ਕਰਮਚਾਰੀਆਂ ਨੂੰ ਨਵੇਂ ਸਾਲ 2025 ਦੀ ਆਮਦ ਸਬੰਧੀ ਸੁਭਕਾਮਨਾਵਾਂ ਦਿੰਦੇ ਹੋਏ ਆਪਣੀ ਡਿਊਟੀ ਤਨਦੇਹੀ, ਮਿਹਨਤ ਅਤੇ ਇਮਾਨਦਾਰੀ ਨਾਲ ਕਰਨ ਦੇ ਨਾਲ ਨਾਲ ਪਬਲਿਕ ਦੀਆਂ ਮੁਸ਼ਕਲਾਂ ਦਾ ਬਿਨ੍ਹਾ ਕਿਸੇ ਪੱਖਪਾਤ ਤੋਂ ਪਹਿਲ ਦੇ ਅਧਾਰ ਤੇ ਹੱਲ ਕਰਨ ਅਤੇ ਪਬਲਿਕ ਨਾਲ ਚੰਗਾ ਵਿਵਹਾਰ ਕਰਨ ਲਈ ਪ੍ਰੇਰਿਤ ਕੀਤਾ ਗਿਆ ।

Related Post