post

Jasbeer Singh

(Chief Editor)

Patiala News

ਸਿਹਤ ਵਿਭਾਗ ਪਟਿਆਲਾ ਦੀ ਟੀਮ ਵੱਲੋਂ ਮਿਲਾਵਟਖੋਰੀ ਵਿਰੁੱਧ ਵਿੱਢੀ ਮੁਹਿੰਮ

post-img

ਸਿਹਤ ਵਿਭਾਗ ਪਟਿਆਲਾ ਦੀ ਟੀਮ ਵੱਲੋਂ ਮਿਲਾਵਟਖੋਰੀ ਵਿਰੁੱਧ ਵਿੱਢੀ ਮੁਹਿੰਮ ਪਨੀਰ ਅਤੇ ਨਾਰੀਅਲ ਬਰਫੀ ਦੇ ਭਰੇ ਸੈਂਪਲ: ਜਿਲਾ ਸਿਹਤ ਅਫਸਰ ਡਾ. ਗੁਰਪ੍ਰੀਤ ਕੌਰ ਪਟਿਆਲਾ : ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਹੁਕਮਾਂ ਅਨੁਸਾਰ ਲੋਕਾਂ ਨੂੰ ਸਾਫ ਸੁਥਰਾ ਖਾਧ ਪਦਾਰਥ ਮੁਹਈਆ ਕਰਵਾਉਣ, ਖਾਧ ਪਦਾਰਥਾਂ ਵਿੱਚ ਹੁੰਦੀ ਮਿਲਾਵਟਖੋਰੀ ਨੂੰ ਰੋਕਣ ਲਈ ਅਤੇ ਤਿਓਹਾਰਾਂ ਨੂੰ ਮੁੱਖ ਰੱਖਦੇ ਹੋਏ ਚੈਂਕਿੰਗ ਤੇਜ਼ ਕਰ ਦਿੱਤੀ ਗਈ ਹੈ। ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਸਿਹਤ ਅਫਸਰ ਡਾ. ਗੁਰਪ੍ਰੀਤ ਕੌਰ ਦੀ ਅਗਵਾਈ ਵਿੱਚ ਫੂਡ ਸੇਫਟੀ ਅਫਸਰ ਤਰੁਣ ਬਾਂਸਲ ਵੱਲੋਂ ਟਰੱਕ ਯੂਨੀਅਨ ਰਾਜਪੁਰਾ ਰੋਡ ਤੇ ਨਾਕਾ ਲਗਾ ਕੇ ਪੁਲੀਸ ਪ੍ਰਸ਼ਾਸ਼ਨ ਦੀ ਮੱਦਦ ਨਾਲ ਪਨੀਰ ਨਾਲ ਭਰੇ ਵਾਹਣਾ ਦੀ ਚੈਕਿੰਗ ਅਤੇ ਸੈਂਪਲਿੰਗ ਕੀਤੀ ਗਈ ।ਪਨੀਰ ਦੇ 3 ਸੈਂਪਲ ਤਿੰਨ ਵੱਖ-ਵੱਖ ਵਾਹਣਾ ਤੋਂ ਲਏ ਗਏ।ਪਹਿਲਾਂ ਵਾਹਣ ਪਿੰਡ ਸਾਇਰ ਜਿਲਾ ਕੈਥਲ ਦੂਜਾ ਪਿੰਡ ਰੰਧਾਵਾਂ ਅਤੇ ਕਮਾਲਪੁਰ ਤੋਂ ਆਉਣ ਵਾਲੇ ਵਾਹਨ ਤੋਂ ਅਤੇ ਤੀਸਰਾ ਵਾਹਨ ਪਿੰਡ ਸਿਝਾਨ ਜਿਲਾ ਕੈਥਲ ਤੋਂ ਆ ਰਿਹਾ ਸੀ। ਇਸ ਦੇ ਨਾਲ ਹੀ ਤ੍ਰਿਪੜੀ ਵਿਖੇ ਇੱਕ ਮਠਿਆਈ ਦੀ ਦੁਕਾਨ ਤੋਂ ਨਾਰੀਅਲ ਬਰਫੀ ਦਾ ਸੈਂਪਲ ਵੀ ਭਰਿਆ ਗਿਆ। ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਸੈਂਪਲ ਭਰਣ ਤੋਂ ਇਲਾਵਾ ਮੌਕੇ ਤੇ ਦੁਕਾਨਦਾਰਾਂ ਅਤੇ ਹੋਰ ਖਾਧ ਪਦਾਰਥ ਵਿਕਰੇਤਾ ਨੂੰ ਫੂਡ ਸੇਫਟੀ ਐਕਟ ਅਤੇ ਸਰਕਾਰ ਦੀਆ ਪਾਲਸੀਆਂ ਬਾਰੇ ਜਾਣਕਾਰੀ ਦਿੱਤੀ ਗਈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਖਾਧ ਪਦਾਰਥ ਬਣਾਉਣ ਅਤੇ ਵਿਕਰੀ ਸਮੇਂ ਨਿੱਜੀ ਸਾਫ ਸਫਾਈ ,ਅਦਾਰੇ ਵਿੱਚ ਕੰਮ ਕਰਨ ਵਾਲੀਆਂ ਥਾਂਵਾ ਦੀ ਸਾਫ ਸਫਾਈ ਅਤੇ ਖਾਧ ਪਦਾਰਥਾਂ ਦੇ ਮਿਆਰ ਅਤੇ ਗੁਣਵੱਤਾ ਨੂੰ ਕਾਇਮ ਰੱਖਿਆ ਜਾਵੇ। ਉਹਨਾਂ ਜਿਲ੍ਹੇ ਅਧੀਨ ਆਉਂਦੇ ਸਾਰੇ ਮਿਠਾਈਆਂ, ਬੇਕਰੀ, ਹੋਟਲ, ਢਾਬੇ ਵਾਲਿਆਂ ਆਦਿ ਖਾਧ ਪਦਾਰਥਾਂ ਦਾ ਉਤਪਾਦ ਅਤੇ ਵਿਕਰੀ ਕਰਨ ਵਾਲਿਆਂ ਨੂੰ ਆਪਣੀ ਰਜਿਸ਼ਟਰੇਸ਼ਨ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਤਹਿਤ ਕਰਵਾਉਣ ਦੀ ਅਪੀਲ ਵੀ ਕੀਤੀ। ਸਬ-ਸਟੈਂਡਰਡ ਅਤੇ ਮਿਲਾਵਟੀ ਖਾਧ ਪਦਾਰਥ ਵੇਚਣ ਵਾਲਿਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Related Post