

ਥਾਣਾ ਕੋਤਵਾਲੀ ਨਾਭਾ ਵਿਖੇ ਪੰਜ ਗ੍ਰਾਮ ਹੈਰੋਇਨ ਬਰਾਮਦ ਹੋਣ ਤੇ ਕੇਸ ਦਰਜ ਨਾਭਾ, 13 ਜੂਨ : ਥਾਣਾ ਕੋਤਵਾਲੀ ਨਾਭਾ ਪੁਲਸ ਨੇ ਦੋ ਵਿਅਕਤੀ ਵਿਰੁੱਧ ਪੰਜ ਗ੍ਰਾਮ ਹੈਰੋਇਨ, ਨਸ਼ੀਲਾ ਪਦਾਰਥ ਬਰਾਮਦ ਹੋਣ ਤੇ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਰਣਵੀਰ ਸਿੰਘ ਪੁੱਤਰ ਹਰਮੇਲ ਸਿੰਘ ਵਾਸੀ ਪਿੰਡ ਬਨੇਰਾ ਖੁਰਦ ਹਾਲ 40 ਨੰਬਰ ਫਾਟਕ ਥੂਹੀ ਰੋਡ ਨਾਭਾ, ਪ੍ਰਦੀਪ ਕੁਮਾਰ ਪੁੱਤਰ ਭੋਲਾ ਰਾਮ ਵਾਸੀ ਗੋਬਿੰਦ ਨਗਰ 40 ਨੰਬਰ ਫਾਟਕ ਨਾਭਾ ਸ਼ਾਮਲ ਹਨ। ਪੁਲਸ ਮੁਤਾਬਿਕ ਏ. ਐਸ. ਆਈ. ਬਲਵਿੰਦਰ ਸਿੰਘ ਜੋ ਕਿ ਪੁਲਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਖੰਡਾ ਚੌਂਕ ਨਾਭਾ ਮੌਜੂਦ ਸਨ ਤਾਂ ਸੂਚਨਾ ਮਿਲੀ ਕਿ ਉਪਰੋਕਤ ਵਿਅਕਤੀ ਨਸ਼ੀਲਾ ਪਾਊਡਰ ਵੇਚਣ ਲਈ ਪੁਰਾਣਾ ਕਿਲਾ ਨਾਭਾ ਨੇੜੇ ਖੰਡਰ ਲਾਇਬੇ੍ਰਰੀ ਨਾਭਾ ਕੋਲ ਖੜ੍ਹੇ ਗ੍ਰਾਹਕਾਂ ਦੀ ਉਡੀਕ ਕਰ ਰਹੇ ਹਨ, ਜਿਸ ਤੇ ਰੇਡ ਕਰਨ ਤੇ ਪੰਜ ਗ੍ਰਾਮ ਹੈਰੋਇਨ/ਨਸ਼ੀਲਾ ਪਦਾਰਥ ਬ੍ਰਾਮਦ ਹੋਇਆ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।