post

Jasbeer Singh

(Chief Editor)

crime

ਟਰੱਕ ਮੋਟਰਸਾਈਕਲ ਵਿਚ ਮਾਰਨ ਕਾਰਨ ਦੋ ਦੀ ਮੌਤ ਇਕ ਜ਼ਖ਼ਮੀ ਕਰਨ ਤੇ ਕੇਸ ਦਰਜ

post-img

ਟਰੱਕ ਮੋਟਰਸਾਈਕਲ ਵਿਚ ਮਾਰਨ ਕਾਰਨ ਦੋ ਦੀ ਮੌਤ ਇਕ ਜ਼ਖ਼ਮੀ ਕਰਨ ਤੇ ਕੇਸ ਦਰਜ ਪਾਤੜਾਂ, 3 ਜੁਲਾਈ 2025 : ਥਾਣਾ ਪਾਤੜਾਂ ਪੁਲਸ ਨੇ ਟਰੱਕ ਦੇ ਅਣਪਛਾਤੇ ਡਰਾਈਵਰ ਵਿਰੁੱਧ ਟਰੱਕ ਤੇਜ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਮੋਟਰਸਾਈਕਲ ਵਿਚ ਮਾਰ ਕੇ ਦੋ ਜਣਿਆਂ ਨੂੰ ਮੌਤ ਦੇ ਘਾਟ ਉਤਾਰਨ ਅਤੇ ਇਕ ਨੂੰ ਜ਼ਖ਼ਮੀ ਕਰਨ ਦੇ ਦੋਸ਼ ਤਹਿਤ ਵੱਖ-ਵੱਖ ਧਾਰਾਵਾਂ 281, 106 (1), 125 (ਏ, ਬੀ), 324 (4) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਕਰਨੈਲ ਸਿੰਘ ਪੁੱਤਰ ਕੀੜੂ ਰਾਮ ਵਾਸੀ ਬੰਗਾਂ ਥਾਣਾ ਮੂਨਕ ਜਿਲਾ ਸੰਗਰੂਰ ਨੇ ਦੱਸਿਆ ਕਿ 1 ਜੁਲਾਈ 2025 ਨੂੰ ਉਸਦਾ ਲੜਕਾ ਆਪਣੇ ਦੋਸਤ ਸੁਖਵਿੰਦਰ ਸਿੰਘ ਪੁੱਤਰ ਪੋਲਾ ਸਿੰਘ ਵਾਸੀ ਪਿੰਡ ਬੰਗਾਂ ਨਾਲ ਮੋਟਰਸਾਇਕਲ ਤੇ ਸਵਾਰ ਹੋ ਕੇ ਬਾ-ਹੱਦ ਹਾਮਝੇੜੀ ਕੋਲ ਜਾ ਰਿਹਾ ਸੀ ਤਾਂ ਟਰੱਕ ਦੇ ਅਣਪਤਾਤੇ ਡਰਾਈਵਰ ਨੇ ਪਹਿਲਾਂ ਤਾਂ ਆਪਣਾ ਟਰੱਕ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਮੋਟਰਸਾਇਕਲ ਤੇ ਜਾ ਰਹੇ ਰਾਮਤੇਜ ਪੁੱਤਰ ਬਲਕਾਰ ਸਿੰਘ ਵਾਸੀ ਭਾਠੂਆ ਜਿਲਾ ਸੰਗਰੂਰ ਵਿੱਚ ਮਾਰਿਆ ਅਤੇ ਫਿਰ ਉਸਦੇ ਲੜਕੇ ਅਤੇ ਹੋਰਨਾਂ ਵਿੱਚ ਮਾਰਿਆ, ਜਿਸ ਕਾਰਨ ਐਕਸੀਡੈਂਟ ਵਿੱਚ ਉਸਦੇ ਲੜਕੇ ਤੇ ਉਸਦੇ ਦੋਸਤ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ ਅਤੇ ਰਾਮਤੇਜ ਦੇ ਸੱਟਾਂ ਲੱਗੀਆਂ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post