post

Jasbeer Singh

(Chief Editor)

Punjab

ਆਰਗੈਨਿਕ ਖੇਤੀ ਦੇ ਨਾਮ ’ਤੇ ਕਰੋੜਾਂ ਦੇ ਘਪਲੇ ਵਿਚ 10 ਲੋਕਾਂ ਖਿਲਾਫ ਕੇਸ ਦਰਜ

post-img

ਆਰਗੈਨਿਕ ਖੇਤੀ ਦੇ ਨਾਮ ’ਤੇ ਕਰੋੜਾਂ ਦੇ ਘਪਲੇ ਵਿਚ 10 ਲੋਕਾਂ ਖਿਲਾਫ ਕੇਸ ਦਰਜ ਖੰਨਾ, 5 ਦਸੰਬਰ 2025 : ਆਰਗੈਨਿਕ ਖੇਤੀ ਦੇ ਨਾਮ ’ਤੇ ਚੱਲ ਰਹੇ ਕਈ ਸੌ ਕਰੋੜ ਰੁਪਏ ਦੇ ਘਪਲੇ ਦੇ ਮਾਮਲੇ ਵਿਚ ਖੰਨਾ ਪੁਲਸ ਨੇ ਇਸ ਮਾਮਲੇ ’ਚ 10 ਹੋਰਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ ।ਦੱਸਣਯੋਗ ਹੈ ਕਿ ਉਪਰੋਕਤ ਮਾਮਲੇ ਦੀ ਜਾਂਚ ਪਹਿਲਾਂ ਹੀ ਇੱਕ ਵਿਸ਼ੇਸ਼ ਜਾਂਚ ਟੀਮ ਵਲੋਂ ਕੀਤੀ ਜਾ ਰਹੀ ਹੈ, ਜਿਸ ਦੀ ਜਾਂਚ ਦਰਮਿਆਨ ਲਗਾਤਾਰ ਨਵੀਆਂ ਪਰਤਾਂ ਖੁਲ੍ਹਦੀਆਂ ਜਾ ਰਹੀਆਂ ਹਨ ਅਤੇ ਧੋਖਾਧੜੀ ਦਾ ਅੰਕੜਾ ਕਈ ਸੌ ਕਰੋੜ ਤੱਕ ਪਹੁੰਚ ਰਿਹਾ ਹੈ। ਕਿਸ ਦੀ ਸਿ਼ਕਾਇਤ ਤੇ ਹੋੲਆ ਹੈ ਕੇਸ ਦਰਜ ਖੰਨਾ ਪੁਲਸ ਜੋ ਹੋਰ 10 ਲੋਕਾਂ ਵਿਰੁੱਧ ਇਕ ਨਵਾਂ ਕੇਸ ਦਰਜ ਕੀਤਾ ਗਿਆ ਹੈ ਡਾ. ਮਨਪ੍ਰੀਤ ਸਿੰਘ ਦੀ ਸਿ਼ਕਾਇਤ ਦੇ ਆਧਾਰ ਤੇ ਦਰਜ ਕੀਤਾ ਗਿਆ । ਸਿ਼ਕਾਇਤ ਅਨੁਸਾਰ ਆਰਗੈਨਿਕ ਖੇਤੀ ਦੇ ਨਾਮ ’ਤੇ 29 ਲੱਖ 70 ਹਜ਼ਾਰ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ। ਇਹ ਧੋਖਾਧੜੀ ਕਈ ਲੋਕਾਂ ਵੱਲੋਂ ਮਿਲ ਕੇ ਜਥੇਬੰਦ ਢੰਗ ਨਾਲ ਕੀਤੀ ਗਈ । ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ ਪੁਲਸ ਨੇ ਜਿਨ੍ਹਾਂ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਹਰੀ ਓਮ ਸੈਣੀ ਵਾਸੀ ਡਾਡੋਲਾ ਜਿਲ੍ਹਾ ਪਾਣੀਪਤ, ਬਿਕਰਮਜੀਤ ਸਿੰਘ (ਮਾਲਕ ਜਨਰੇਸ਼ਨ ਆਫ ਫਾਰਮਿੰਗ) ਵਾਸੀ ਪਿੰਡ ਗਹਿਲੇਵਾਲ ਜਿਲ੍ਹਾ ਲੁਧਿਆਣਾ, ਜਸਪ੍ਰੀਤ ਸਿੰਘ ਵਾਸੀ ਜਲਣਪੁਰ, ਪਰਵਿੰਦਰ ਸਿੰਘ ਅਤੇ ਬਾਬਰ ਸਿੰਘ ਵਾਸੀ ਪਿੰਡ ਬੈਣਾਂ ਬੁਲੰਦ ਜਿਲ੍ਹਾ ਫਤਿਹਗੜ੍ਹ ਸਾਹਿਬ, ਨਵੀਨ ਬੌਸ਼ ਵਾਸੀ ਸੋਨੀਪਤ (ਗਲੋਬਲ ਹੈਡ), ਅਵਤਾਰ ਸਿੰਘ ਕੰਗ ਵਾਸੀ ਖੀਰਨੀਆ, ਅਮਿਤ ਖੁੱਲਰ ਵਾਸੀ ਫਿਰੋਜ਼ਪੁਰ, ਸਤਵਿੰਦਰ ਸਰਮਾ ਉਰਫ ਸੋਨਾ ਵਾਸੀ ਭੱਦਲਧੂਹਾ ਅਤੇ ਦਲਵੀਰ ਸਿੰਘ ਵਾਸੀ ਗਹਿਲੇਵਾਲ ਸ਼ਾਮਲ ਹਨ।

Related Post

Instagram