post

Jasbeer Singh

(Chief Editor)

ਮਹਿਲਾ ਵਕੀਲ ਨਾਲ ਬਦਸਲੂਕੀ ਮਾਮਲੇ ਵਿੱਚ 7 ਵਕੀਲਾਂ ਵਿਰੁੱਧ ਗ਼ੈਰ-ਜ਼ਮਾਨਤੀ ਧਾਰਾਵਾਂ ਤਹਿਤ ਕੇਸ ਦਰਜ

post-img

ਮਹਿਲਾ ਵਕੀਲ ਨਾਲ ਬਦਸਲੂਕੀ ਮਾਮਲੇ ਵਿੱਚ 7 ਵਕੀਲਾਂ ਵਿਰੁੱਧ ਗ਼ੈਰ-ਜ਼ਮਾਨਤੀ ਧਾਰਾਵਾਂ ਤਹਿਤ ਕੇਸ ਦਰਜ ਖੰਨਾ : ਪੰਜਾਬ ਦੇ ਪ੍ਰਸਿੱਧ ਸ਼ਹਿਰ ਖੰਨਾ ਦੇ ਕੋਰਟ ਕੰਪਲੈਕਸ ਵਿਖੇ ਇਕ ਮਹਿਲਾ ਵਕੀਲ ਨਾਲ ਦੂਸਰੇ ਵਕੀਲ ਭਾਈਚਾਰੇ ਵਲੋਂ ਹੀ ਕੁੱਟਮਾਰ, ਬਦਸਲੂਕੀ ਅਤੇ ਬੇਇਜ਼ੱਤੀ ਕਰਨ ਦੇ ਚਲਦਿਆਂ ਸਤ ਵਕੀਲਾਂ ਵਿਰੁੱਧ ਗੈਰ ਜ਼ਮਾਨਤੀ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਿਹੜੇ ਵਕੀਲਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਨਿਖਿਲ ਨੀਅਰ, ਹਿਤੇਸ਼, ਆਸ਼ੂਤੋਸ਼, ਮਹਿਲਾ ਵਕੀਲ ਦੀਪਿਕਾ ਪਾਹਵਾ, ਅਕਸ਼ੈ ਸ਼ਰਮਾ, ਰਵੀ ਕੁਮਾਰ, ਨਵੀਨ ਸ਼ਰਮਾ ਸ਼ਾਮਲ ਹਨ।7 ਐਡਵੋਕੇਟਸ ਵਿਰੁੱਧ ਜਿਹੜੀਆਂ ਜਿਹੜੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਵਿਚ (23) ਦੀਆਂ ਧਾਰਾਵਾਂ 74, 115 (2), 126 (2), 79, 352, 351 (3), 324 (4), 190 ਸ਼ਾਮਲ ਹਨ ਤੇ ਸਾਰੇ ਦੇ ਸਾਰੇ ਫਰਾਰ ਵੀ ਹਨ, ਜਿਨ੍ਹਾਂ ਦੀ ਪੁਲਸ ਵਲੋਂ ਭਾਲ ਜਾਰੀ ਹੈ।ਦੱਸਣਯੋਗ ਹੈ ਕਿ ਜਿਸ ਮਹਿਲਾ ਐਡਵੋਕੇਟ ਨਾਲ ਬਦਸਲੂਕ ਵਾਲੀ ਘਟਨਾ ਵਾਪਰੀ ਹੈ ਨਾਲ ਕੈਬਨਿਟ ਮੰਤਰੀ ਤਰੁਣਨਪ੍ਰੀਤ ਸਿੰਘ ਸੌੱਧ ਵਲੋਂ ਵੀ ਮੁਲਾਕਾਤ ਕਰਕੇ ਮਾਮਲੇ ਦੀ ਜਾਣਕਾਰੀ ਪ੍ਰਾਪਤ ਕੀਤੀ ਗਈ ਤੇ ਘਟਨਾਕ੍ਰਮ ਨੂੰ ਅੰਜਾਮ ਦੇਣ ਵਾਲਿਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਦਾ ਭਰੋਸਾ ਵੀ ਦਿੱਤਾ ਗਿਆ।

Related Post