
ਕਾਰ ਵਿਚ ਕਾਰ ਮਾਰ ਕੇ ਤਿੰਨ ਜਣਿਆਂ ਨੂੰ ਮੌਤ ਦੇ ਘਾਟ ਉਤਾਰਨ ਤੇ ਮਹਿਲਾ ਚਾਲਕ ਵਿਰੁੱਧ ਕੇਸ ਦਰਜ
- by Jasbeer Singh
- May 30, 2025

ਕਾਰ ਵਿਚ ਕਾਰ ਮਾਰ ਕੇ ਤਿੰਨ ਜਣਿਆਂ ਨੂੰ ਮੌਤ ਦੇ ਘਾਟ ਉਤਾਰਨ ਤੇ ਮਹਿਲਾ ਚਾਲਕ ਵਿਰੁੱਧ ਕੇਸ ਦਰਜ ਪਟਿਆਲਾ, 30 ਮਈ : ਥਾਣਾ ਸਦਰ ਪਟਿਆਲਾ ਦੀ ਪੁਲਸ ਨੇ ਇਕ ਮਹਿਲਾ ਚਾਲਕ ਵਿਰੁੱਧ ਵੱਖ ਵੱਖ ਧਾਰਾਵਾਂ 281, 106 (1), 125 ਏ, 324 (, 5) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੀ ਮਹਿਲਾ ਕਾਰ ਚਾਲਕ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਮਹਿਕਪ੍ਰੀਤ ਕੋਰ ਪੁੱਤਰੀ ਪਵਿੱਤਰ ਸਿੰਘ ਵਾਸੀ ਪਿੰਡ ਸੁੱਧੇਵਾਲ ਥਾਣਾ ਭਾਦਸੋਂ ਸ਼ਾਮਲ ਹਨ । ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਚਯਨ ਕੁਮਾਰ ਪੁੱਤਰ ਵਿਨੋਦ ਕੁਮਾਰ ਵਾਸੀ ਵਾਰਡ ਨੰ. 11 ਰਾਮ ਨਗਰ ਕਲੋਨੀ ਮੰਡੀ ਡੱਬ ਵਾਲੀ ਸਿਰਸਾ ਹਰਿਆਣਾ ਨੇ ਦੱਸਿਆ ਕਿ 29 ਮਈ 2025 ਨੂੰ ਰਾਤ ਦੇ 2.30 ਵਜੇ ਉਸ ਦਾ ਸਾਲਾ ਸਿਧਾਂਤ ਬੱਬਰ ਪੁੱਤਰ ਪਵਨ ਕੁਮਾਰ ਸਮੇਤ ਆਪਣੇ ਪਿਤਾ ਪਵਨ ਕੁਮਾਰ ਅਤੇ ਮਾਤਾ ਕੁਸਮ ਲਤਾ ਵਾਸੀਆਨ ਵਾਰਡ ਨੰ. 10 ਸੀਤਾ ਰਾਮ ਬਰਫ ਵਾਲੀ ਗਲੀ ਸਿਰਸਾ ਹਰਿਆਣਾ ਸਮੇਤ ਕਾਰ ਤੇ ਸਵਾਰ ਹੋ ਕੇ ਬਹਾਦਰਗੜ੍ਹ ਕੋਲ ਜਾ ਰਿਹਾ ਸੀ ਤੇ ਕਾਰ ਨੂੰ ਚਲਾ ਰਹੀ ਮਹਿਲਾ ਡਰਾਈਵਰ ਨੇ ਆਪਣੀ ਕਾਰ ਤੇਜ ਰਫਤਾਰ ਤੇ ਲਪ੍ਰਵਾਹੀ ਨਾਲ ਲਿਆ ਕੇ ਉਸ ਦੇ ਸਾਲੇ ਦੀ ਕਾਰ ਵਿੱਚ ਮਾਰੀ, ਜਿਸ ਕਾਰਨ ਵਾਪਰੇ ਹਾਦਸੇ ਵਿਚ ਉਸਦੇ ਸਾਲੇ ਅਤੇ ਉਸਦੇ ਮਾਤਾ ਪਿਤਾ ਦੀ ਮੌਤ ਹੋ ਗਈ ਤੇ ਮਹਿਲਾ ਚਾਲਕ ਸਮੇਤ ਉਸਦੀ ਕਾਰ ਵਿੱਚ ਸਵਾਰ ਤਿੰਨ ਹੋਰ ਵਿਅਕਤੀਆ ਦੇ ਵੀ ਸੱਟਾ ਲੱਗੀਆਂ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।