post

Jasbeer Singh

(Chief Editor)

crime

ਪਿੰਡ ਦਦਹੇੜਾ ਦੀ ਸਾਬਕਾ ਸਰਪੰਚ ਖਿਲਾਫ 9.72 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ

post-img

ਪਿੰਡ ਦਦਹੇੜਾ ਦੀ ਸਾਬਕਾ ਸਰਪੰਚ ਖਿਲਾਫ 9.72 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ ਪਟਿਆਲਾ : ਪਟਿਆਲਾ ਬਲਾਕ ਦੇ ਨਾਭਾ 27 ਰੋਡ 'ਤੇ ਸਥਿਤ ਪਿੰਡ ਦਦਹੇੜਾ ਦੀ ਸਾਬਕਾ ਸਰਪੰਚ ਬੇਅੰਤ ਕੌਰ ਖਿਲਾਫ ਥਾਣਾ ਬਖਸ਼ੀਵਾਲਾ ਦੀ ਪੁਲਸ ਨੇ 9 ਲੱਖ 72 ਹਜ਼ਾਰ 600 ਰੁਪਏ ਦੀ ਠੱਗੀ ਦੇ ਦੋਸ਼ 'ਚ ਕੇਸ ਦਰਜ ਕੀਤਾ ਹੈ । ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਪਟਿਆਲਾ ਬਲਜੀਤ ਕੌਰ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਬੇਅੰਤ ਕੌਰ ਨੂੰ ਸਾਲ 2018-19 ਵਿਚ ਪਿੰਡ ਵੱਲੋਂ ਸਰਪੰਚ ਚੁਣਿਆ ਗਿਆ ਸੀ । ਉਸ ਨੇ ਸਾਲ 2019-20 ਵਿਚ ਪਲਾਟਾਂ ਦੀ ਬੋਲੀ 'ਚੋਂ 1,00, 100 ਰੁਪਏ, ਸਾਲ 2020-21 ਵਿਚੋਂ 3, 12, 100 ਰੁਪਏ, ਸਾਲ 2021-22 ਵਿਚੋਂ 3 ਲੱਖ 65 ਹਜ਼ਾਰ 200 ਰੁਪਏ, ਸਾਲ 2022-23 ਵਿਚੋਂ 1 ਲੱਖ 95 ਹਜ਼ਾਰ 200 ਰੁਪਏ ਕੁੱਲ 9 ਲੱਖ 72 ਹਜ਼ਾਰ 600 ਰੁਪਏ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਨਾ ਕਰਵਾ ਕੇ ਧੋਖਾਦੇਹੀ ਕੀਤੀ ਹੈ । ਪੁਲਸ ਨੇ ਪੜਤਾਲ ਤੋਂ ਬਾਅਦ ਸਾਬਕਾ ਸਰਪੰਚ ਖਿਲਾਫ 420 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਮਾਮਲੇ ਦੀ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਥਾਣਾ ਬਖਸ਼ੀਵਾਲਾ ਦੇ ਐਸ. ਐਚ. ਓ. ਸਬ-ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਇਹ ਸ਼ਿਕਾਇਤ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦੀ ਸ਼ਿਕਾਇਤ 'ਤੇ ਪੜਤਾਲ ਤੋਂ ਬਾਅਦ ਦਰਜ ਕੀਤਾ ਗਿਆ ਹੈ । ਹੁਣ ਇਸ ਮਾਮਲੇ 'ਚ ਅੱਗੇ ਕਾਰਵਾਈ ਪੁਲਸ ਵੱਲੋਂ ਕੀਤੀ ਜਾਵੇਗੀ ।

Related Post