ਤੇਜ਼ਧਾਰ ਹਥਿਆਰ 900 ਨਸ਼ੀਲੀਆ ਗੋਲੀਆਂ ਚਾਕੂ ਤੇ 32 ਬੋਰ ਪਿਸਟਲ ਸਮੇਤ ਲੁੱਟਾਂ ਖੋਹਾਂ ਵਾਲੇ ਕਾਬੂ
- by Jasbeer Singh
- June 28, 2025
ਤੇਜ਼ਧਾਰ ਹਥਿਆਰ 900 ਨਸ਼ੀਲੀਆ ਗੋਲੀਆਂ ਚਾਕੂ ਤੇ 32 ਬੋਰ ਪਿਸਟਲ ਸਮੇਤ ਲੁੱਟਾਂ ਖੋਹਾਂ ਵਾਲੇ ਕਾਬੂ ਨਾਭਾ 28 ਜੂਨ : ਨਾਭਾ ਪੁਲਿਸ ਵੱਲੋਂ ਲਗਾਤਾਰ ਹਲਕੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਲੁੱਟਾਂ ਖੋਆ ਕਰਨ ਵਾਲੇ ਅਤੇ ਨਸ਼ਾ ਵਿਕਰੇਤਾ ਖਿਲਾਫ ਮੁਹਿੰਮ ਵੱਡੇ ਪੱਧਰ ਤੇ ਚਲਾਈ ਜਾ ਰਹੀ ਹੈ ।ਜਿਸ ਦੇ ਤਹਿਤ ਪੁਲਿਸ ਨੂੰ ਇੱਕ ਵੱਡੀ ਸਫਲਤਾ ਚਾਰ ਅਜਿਹੇ ਛੋਟੀ ਉਮਰ ਦੇ ਨੌਜਵਾਨਾਂ ਲਵਪ੍ਰੀਤ ਸਿੰਘ ਉਰਫ ਲਵਲੀ ਭਾਉ ਰਾਜਦੀਪ ਸਿੰਘ ਉਰਫ ਰਾਜਾ ਭਾਊ, ਸੁਖਦਰਸ਼ਨ ਸਿੰਘ ਪੁੱਤਰਾਨ ਪਰਗਟ ਸਿੰਘ ਵਾਸੀਆਨ ਘੁਲਾੜ ਮੰਡੀ ਬੌੜਾ ਗੇਟ ਨਾਭਾ, ਕਮਲਜੀਤ ਸਿੰਘ ਉਰਫ ਕਮਲ ਭਾਊ ਪੁੱਤਰ ਫਤਿਹ ਸਿੰਘ ਵਾਸੀ ਘੁਲਾਤ ਮੱਡੀ ਬੋੜਾ ਗੇਟ ਨਾਭਾ ਨੂੰ ਇਤਲਾਹ ਮਿਲਣ ਉਪਰੰਤ ਬੱਸ ਸਟੈਂਡ ਨੇੜਿਓਂ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਹੈ । ਡੀਐਸਪੀ ਨਾਭਾ ਮਨਦੀਪ ਕੌਰ ਅਤੇ ਕੋਤਵਾਲੀ ਮੁਖੀ ਸਰਬਜੀਤ ਸਿੰਘ ਚੀਮਾ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਗੋਤਮ ਉਰਫ ਬਾਦਸ਼ਾਹ ਪੁੱਤਰ ਸੁੱਚਾ ਸਿੰਘ ਵਾਸੀ ਕੰਡਾ ਬਸਤੀ ਬੌੜਾਂ ਗੇਟ ਨਾਭਾ ਹਨੇਰੇ ਦਾ ਫਾਇਦਾ ਉਠਾ ਫਰਾਰ ਹੋਣ ਵਿੱਚ ਸਫਲ ਹੋ ਗਿਆ । ਉਸ ਉੱਪਰ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ ਡੀਐਸਪੀ ਮੁਤਾਬਕ ਗ੍ਰਿਫਤਾਰ ਕਰਨ ਉਪਰੰਤ ਇਹਨਾਂ ਨੌਜਵਾਨਾਂ ਕੋਲੋਂ 900 ਨਸ਼ੀਲੀਆਂ ਗੋਲੀਆਂ ਤੇਜ ਧਾਰ ਹਥਿਆਰ ਕਿਰਚਾ ਚਾਕੂ ਖਪਰੇ ਕਿਰਪਾਨਾਂ ਤੋਂ ਇਲਾਵਾ ਚਾਈਨਾ ਮੇਡ 32 ਬੋਰ ਦਾ ਪਿਸਤੋਲ ਵੀ ਬਰਾਮਦ ਕੀਤਾ ਗਿਆ।
