post

Jasbeer Singh

(Chief Editor)

crime

ਕੁੱਟਮਾਰ ਕਰਨ ਤੇ ਚਾਰ ਵਿਅਕਤੀਆਂ ਵਿਰੁੱਧ ਕੇਸ ਦਰਜCase registered against four people for assault

post-img

ਕੁੱਟਮਾਰ ਕਰਨ ਤੇ ਚਾਰ ਵਿਅਕਤੀਆਂ ਵਿਰੁੱਧ ਕੇਸ ਦਰਜ ਭਾਦਸੋਂ, 21 ਜੁਲਾਈ 2025 : ਥਾਣਾ ਭਾਦਸੋਂ ਵਿਖੇ ਚਾਰ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 108, 3 (5) ਬੀ. ਐਨ. ਐਸ. ਤਹਿਤ ਕੁੱਟਮਾਰ ਕਰਨ ਤੇ ਕੇਸ ਦਰਜ ਕੀਤਾ ਹੈ। ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੁਰਸੇਵਕ ਸਿੰਘ ਪੁੱਤਰ ਸੁਰਜੀਤ ਸਿੰਘ, ਗੁਰਬਚਨ ਸਿੰਘ ਪੁੱਤਰ ਸੁਰਜੀਤ ਸਿੰਘ, ਨਰਿੰਦਰ ਕੁਮਾਰ ਪੁੱਤਰ ਰਾਮ ਗੋਪਾਲ, ਧਰਮ ਸਿੰਘ ਪੁੱਤਰ ਰਾਮ ਪ੍ਰਕਾਸ਼ ਵਾਸੀ ਪਿੰਡ ਜਿੰਦਲਪੁਰ ਤਹਿਸੀਲ ਨਾਭਾ ਪਟਿਆਲਾ ਸ਼ਾਮਲ ਹਨ। ਪੁਲਸ ਕੋਲ ਦਰਜ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਦੱਸਿਆ ਕਿ ਉਸਦਾ ਲੜਕਾ ਗੁਰਵਿੰਦਰ ਸਿੰਘ ਜੋ ਹੈਂਡੀਕੈਪਟ ਸੀ ਤੇ ਪਿਛਲੇ ਕਰੀਬ 4-5 ਸਾਲਾਂ ਤੋਂ ਪਿੰਡ ਵਿੱਚ ਹੀ ਪੀਰ ਬਾਬੇ ਦੀ ਥਾਂ ਤੇ ਸੇਵਾ ਕਰਦਾ ਸੀ ਪਰ ਪਿੰਡ ਦੀ ਪੰਚਾਇਤ ਅਤੇ ਹੋਰ ਵਿਅਕਤੀ ਜਮਾਦਾਰ ਦੇ ਰਹਿਣ ਲਈ ਪੀਰ ਬਾਬੇ ਦੇ ਨਾਲ ਲੱਗਦੀ ਜਗਾ ਵਿੱਚ ਕਮਰਾ ਬਣਾਉਣਾ ਚਾਹੁੰਦੇ ਸਨ ਅਤੇ ਮੇਰਾ ਲੜਕਾ ਇਸ ਦਾ ਵਿਰੋਧ ਕਰਦਾ ਸੀ। ਸਿ਼ਕਾਇਤਕਰਤਾ ਨੇ ਦੱਸਿਆ ਕਿ ਕਿਉਕਿ ਪਹਿਲੀ ਪੰਚਾਇਤ ਨੇ ਇਹ ਜਗ੍ਹਾ ਲਾਲਾਂ ਵਾਲੇ ਪੀਰ ਦੇ ਲਈ ਛੱਡੀ ਹੋਈ ਸੀ ਤੇ 13 ਜੁਲਾਈ 2025 ਨੂੰ ਕਰੀਬ 9ਵਜੇ ਉਕਤ ਜਗ੍ਹਾ ਤੇ ਕਮਰਾ ਬਣਾਉਣ ਲਈ ਉਪਰੋਕਤ ਵਿਅਕਤੀ ਵੱਲੋਂ ਮਿਸਤਰੀ ਲਗਾਏ ਹੋਏ ਸੀ ਤੇ ਉਸਦੇ ਲੜਕੇ ਨੇ ਇਸਦਾ ਵਿਰੋਧ ਕੀਤਾ ਤਾਂ ਉਕਤ ਵਿਅਕਤੀਆਂ ਨੇ ਉਸਦੇ ਲੜਕੇ ਗੁਰਵਿੰਦਰ ਸਿੰਘ ਦੀ ਕੁੱਟਮਾਰ ਕੀਤੀ, ਜਿਸ ਕਰਕੇ ਉਕਤ ਵਿਅਕਤੀਆਂ ਤੋਂ ਤੰਗ ਪ੍ਰੇਸ਼ਾਨ ਹੋ ਕੇ ਉਸਦੇ ਲੜਕੇ ਨੇ ਕੋਈ ਜਹਿਰੀਲੀ ਚੀਜ਼ ਖਾ ਲਈ ਜਿਸ ਨੂੰ ਜੀਵਨ ਹਸਪਤਾਲ ਨੇੜੇ 21 ਨੰਬਰ ਫਾਟਕ ਪਟਿਆਲਾ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ ਦੀ ਇਲਾਜ ਦੌਰਾਨ 18 ਜੁਲਾਈ ਨੂੰ ਗੁਰਵਿੰਦਰ ਸਿੰਘ ਦੀ ਮੌਤ ਹੋ ਗਈ।

Related Post