post

Jasbeer Singh

(Chief Editor)

crime

ਖੁਦਕੁਸ਼ੀ ਲਈ ਮਜਬੂਰ ਕਰਨ ਤੇ ਇਕ ਵਿਰੁੱਧ ਕੇਸ ਦਰਜ

post-img

ਖੁਦਕੁਸ਼ੀ ਲਈ ਮਜਬੂਰ ਕਰਨ ਤੇ ਇਕ ਵਿਰੁੱਧ ਕੇਸ ਦਰਜ ਪਟਿਆਲਾ, 17 ਜੁਲਾਈ 2025 : ਥਾਣਾ ਕੋਤਵਾਲੀ ਪਟਿਆਲਾ ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ 108 ਬੀ. ਐਨ. ਐਸ. ਤਹਿਤ ਖੁਦਕੁਸ਼ੀ ਲਈ ਮਜ਼ਬੂਰ ਕਰਨ ਤੇ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸੂਰਜ ਪ੍ਰਕਾਸ਼ ਪੁੱਤਰ ਰਾਮ ਚੰਦਰ ਵਾਸੀ ਮਕਾਨ ਨੰ. 247/1 ਮੁਹੱਲਾ ਸੁਖਦਾਸਪੁਰਾ ਪਟਿਆਲਾ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਅਸਲਮ ਪੁੱਤਰ ਪ੍ਰਵੀਨ ਕੁਮਾਰ ਵਾਸੀ ਪਿੰਡ ਜਰੋਟ ਤਹਿਸੀਲਦਾਰ ਜਵਾਲੀ ਜਿ਼ਲਾ ਕਾਂਗੜਾ ਹਿਮਾਚਲ ਪ੍ਰਦੇਸ਼ ਨੇ ਦੱਸਿਆ ਕਿ ਉਸਦੀ ਭੈਣ ਕਾਜਲ ਜੋ ਕਿ 29 ਸਾਲ ਦਾ ਦੂਜਾ ਵਿਆਹ ਸੂਰਜ ਕੁਮਾਰ ਨਾਲ ਹੋਇਆ ਸੀ। ਸਿ਼ਕਾਇਕਤਕਰਤਾ ਨੇ ਦੱਸਿਆ ਕਿ ਕਾਜਲ ਅਕਸਰ ਹੀ ਉਸ ਨੂੰ ਦੱਸਦੀ ਹੰੁਦੀ ਸੀ ਕਿ ਸੂਰਜ ਫੋਨ ਤੇ ਕਿਸੇ ਲੜਕੀ ਨਾਲ ਗੱਲ ਕਰਦਾ ਹੈ ਤੇ ਜਦੋਂ ਉਸ ਦੀ ਭੈਣ ਸੂਰਜ ਨੂੰ ਇਸ ਤਰ੍ਹਾਂ ਕਰਨ ਤੋਂ ਰੋਕਦੀ ਸੀ ਤਾਂ ਦੋਵਾਂ ਵਿੱਚ ਤਕਰਾਰਬਾਜੀ ਹੁੰਦੀ ਰਹਿੰਦੀ ਸੀ ਤੇ 15 ਜੁਲਾਈ 2025 ਨੂੰ ਕਾਜਲ ਨੇ ਆਪਣੀ ਮਾਤਾ ਨੂੰ ਫੋਨ ਕਰਕੇ ਕਿਹਾ ਕਿ ਸੂਰਜ ਕਿਸੇ ਲੜਕੀ ਨਾਲ ਫੋਨ ਤੇ ਗਲ ਕਰਦਾ ਹੈ ਅਤੇ ਰੋਕਣ ਤੇ ਕੁੱਟਮਾਰ ਕਰਦਾ ਹੈ। ਸਿ਼ਕਾਇਤਕਰਤਾ ਨੇ ਦੱਸਿਆ ਕਿ ਸੂਰਜ ਨੇ ਉਸਦੀ ਮਾਤਾ ਨੂੰ ਫੋਨ ਕਰਕੇ ਕਿਹਾ ਕਿ ਕਾਜਲ ਨੇ ਘਰ ਵਿੱਚ ਹੀ ਛੱਤ ਵਾਲੇ ਪੱਖੇ ਨਾਲ ਚੁੰਨੀ ਬੰਨ੍ਹ ਕੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post