
ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਛੇ ਜਣਿਆਂ ਵਿਰੁੱਧ ਕੇਸ ਦਰਜ
- by Jasbeer Singh
- June 23, 2025

ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਛੇ ਜਣਿਆਂ ਵਿਰੁੱਧ ਕੇਸ ਦਰਜ ਪਾਤੜਾਂ, 23 ਜੂਨ : ਥਾਣਾ ਪਾਤੜਾਂ ਦੀ ਪੁਲਸ ਨੇ 6 ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 115 (2), 117 (2), 324 (4), 351 (2), 190, 191 ਬੀ. ਐਨ. ਐਸ. ਤਹਿਤ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਰਾਜਦੀਪ ਸਿੰਘ ਪੁੱਤਰ ਸਿੰ਼ਦਰ ਸਿੰਘ, ਲਾਡੀ ਪੁੱਤਰ ਜੰਟਾ, ਮਨਜੀਤ ਕੌਰ ਪਤਨੀ ਲਾਡੀ, ਠੋਲੂ ਪੁੱਤਰ ਹਰੀ ਰਾਮ ਅਤੇ ਦੋ ਹੋਰ ਅਣਪਛਾਤੇ ਵਿਅਕਤੀ ਜੋ ਕਿ ਹਰਮਨ ਨਗਰ ਪਾਤੜਾਂ ਦੇ ਰਹਿਣ ਵਾਲੇ ਹਨ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਰਣਧੀਰ ਸਿੰਘ ਪੁੱਤਰ ਦੀਵਾ ਰਾਮ ਵਾਸੀ ਖਨੋਰੀ ਹਾਲ ਅਬਾਦ ਹਰਮਨ ਨਗਰ ਪਾਤੜਾਂ ਨੇ ਦੱਸਿਆ ਕਿ 22 ਮਈ 2025 ਨੂੰ ਉਕਤ ਵਿਅਕਤੀਆਂ ਨੇ ਉਸਦੀ, ਉਸਦੀ ਪਤਨੀ ਰੱਜੋ ਦੇਵੀ ਅਤੇ ਲੜਕੇ ਅਮਨ ਦੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆ ਧਮਕੀਆ ਵੀ ਦਿੱਤੀਆ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।